ਸਾਫਟਬੈਂਕ ਨੇ ਫਸਟਕ੍ਰਾਈ ’ਚ 31 ਕਰੋੜ ਡਾਲਰ ਮੁੱਲ ਦੇ ਸ਼ੇਅਰ ਵੇਚੇ

ਨਵੀਂ ਦਿੱਲੀ – ਵੱਖ-ਵੱਖ ਕਾਰੋਬਾਰਾਂ ਨਾਲ ਜੁੜੇ ਜਾਪਾਨੀ ਸਮੂਹ ਸਾਫਟਬੈਂਕ ਨੇ ਪ੍ਰਚੂਨ ਦੁਕਾਨਾਂ ਚਲਾਉਣ ਵਾਲੀ ਫਸਟਕ੍ਰਾਈ ਵਿਚ 31 ਕਰੋੜ ਡਾਲਰ ਮੁੱਲ ਦੇ ਸ਼ੇਅਰ ਵੇਚੇ ਹਨ। ਇਹ ਸ਼ੇਅਰ ਅਜਿਹੇ ਸਮੇਂ ਵੇਚੇ ਗਏ ਸਨ ਜਦੋਂ ਕੰਪਨੀ ਇਸ ਹਫਤੇ ਆਈ. ਪੀ. ਓ. ਲਈ ਬਾਜ਼ਾਰ ਰੈਗੂਲੇਟਰ ਸੇਬੀ ਕੋਲ ਪ੍ਰਾਸਪੈਕਟ ਜਮ੍ਹਾ ਕਰਨ ਵਾਲੀ ਹੈ।

ਇਕ ਸੂਤਰ ਨੇ ਕਿਹਾ ਕਿ ਸਾਫਟਬੈਂਕ ਨੇ ਹਾਲ ਹੀ ਵਿਚ ਫਸਟਕ੍ਰਾਈ ਵਿਚ 630 ਕਰੋੜ ਰੁਪਏ ਮੁੱਲ ਦੇ ਸ਼ੇਅਰ ਵੇਚੇ ਹਨ। ਇਸ ਸ਼ੇਅਰ ਨੂੰ ਕੁੱਝ ਉੱਚ ਨੈੱਟਵਰਥ ਵਾਲੇ ਲੋਕਾਂ ਨੇ ਲਿਆ। ਇਸ ਵਿਕਰੀ ਦੇ ਨਾਲ ਸਾਫਟਬੈਂਕ ਸਮੂਹ ਦੋ ਪੜਾਅ ਵਿਚ ਫਸਟਕ੍ਰਾਈ ਦੇ 31 ਕਰੋੜ ਡਾਲਰ ਮੁੱਲ ਦੇ ਸ਼ੇਅਰ ਵੇਚ ਚੁੱਕਾ ਹੈ। ਸੂਤਰ ਨੇ ਕਿਹਾ ਕਿ ਫਸਟਕ੍ਰਾਈ ਦਾ ਮੁੱਲ 3.5 ਤੋਂ 3.75 ਅਰਬ ਡਾਲਰ ਹੈ।

ਸਾਫਟਬੈਂਕ ਨੇ ਫਸਟਕ੍ਰਾਈ ਵਿਚ 90 ਕਰੋੜ ਡਾਲਰ ਦੇ ਉੱਦਮ ਮੁੱਲ ’ਤੇ 40 ਕਰੋੜ ਡਾਲਰ ਦਾ ਨਿਵੇਸ਼ ਕੀਤਾ ਸੀ। ਇਕ ਹੋਰ ਸੂਤਰ ਨੇ ਿਕਹਾ ਕਿ ਸਾਫਟਬੈਂਕ ਕੋਲ ਹਾਲੇ ਵੀ 80-90 ਕਰੋੜ ਡਾਲਰ ਦੇ ਮੁੱਲ ਦੇ ਸ਼ੇਅਰ ਬਚੇ ਹਨ, ਜਿਨ੍ਹਾਂ ਨੂੰ ਬਾਅਦ ਵਿਚ ਵੇਚਿਆ ਜਾਏਗਾ। ਸੂਤਰ ਨੇ ਕਿਹਾ ਕਿ ਸਾਫਟਬੈਂਕ ਫਸਟਕ੍ਰਾਈ ਵਿਚ ਕੀਤੇ ਗਏ ਨਿਵੇਸ਼ ਤੋਂ ਲਗਭਗ 1.3 ਅਰਬ ਡਾਲਰ ਕਮਾਉਣ ਦੀ ਉਮੀਦ ਕਰ ਰਿਹਾ ਹੈ। ਇਸ ਬਾਰੇ ਸਾਫਟਬੈਂਕ ਤੋਂ ਈ-ਮੇਲ ਭੇਜ ਕੇ ਪੁੱਛੇ ਗਏ ਸਵਾਲ ਦਾ ਜਵਾਬ ਨਹੀਂ ਮਿਲਿਆ ਹੈ।

Add a Comment

Your email address will not be published. Required fields are marked *