ਭਾਰਤ-ਏ ਤੇ ਦੱਖਣੀ ਅਫਰੀਕਾ-ਏ ਵਿਚਾਲੇ ਮੈਚ ਦਾ ਪਹਿਲਾ ਦਿਨ ਮੀਂਹ ਦੀ ਭੇਟ ਚੜ੍ਹਿਆ
December 27, 2023
ਬੇਨੋਨੀ– ਭਾਰਤ-ਏ ਤੇ ਦੱਖਣੀ ਅਫਰੀਕਾ-ਏ ਵਿਚਾਲੇ ਇੱਥੇ ਖੇਡੇ ਜਾਣ ਵਾਲੇ ਦੂਜੇ 4 ਦਿਨਾ ਗੈਰ-ਅਧਿਕਾਰਤ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਨਹੀਂ ਹੋ ਸਕੀ। ਮੀਂਹ ਤੇ ਆਊਟਫੀਲਡ ਗਿੱਲੀ ਹੋਣ ਕਾਰਨ ਪਹਿਲੇ ਦਿਨ ਟਾਸ ਵੀ ਨਹੀਂ ਹੋ ਸਕਿਆ। ਅੰਪਾਇਰਾਂ ਨੇ ਖੇਡ ਸ਼ੁਰੂ ਨਾ ਹੋਣ ਦੀ ਸਥਿਤੀ ਨੂੰ ਦੇਖਦੇ ਹੋਏ ਦਿਨ ਦੀ ਖੇਡ ਰੱਦ ਕਰਨ ਦਾ ਐਲਾਨ ਕੀਤਾ।
ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਹਿਲਾ ਚਾਰ ਦਿਨਾ ਮੈਚ ਡਰਾਅ ਰਿਹਾ ਸੀ। ਭਾਰਤੀ ਟੀਮ ਨੇ ਉਸ ਮੈਚ ਵਿਚ ਦੱਖਣੀ ਅਫਰੀਕਾ-ਏ ਦੀਆਂ 219 ਦੌੜਾਂ ਦੇ ਜਵਾਬ ਵਿਚ ਪ੍ਰਦੋਸ਼ ਰੰਜਨ ਪਾਲ ਦੀਆਂ 163 ਦੌੜਾਂ ਮਦਦ ਨਾਲ 417 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਦੀ ਟੀਮ ਨੇ ਮੈਚ ਡਰਾਅ ਐਲਾਨ ਕੀਤੇ ਜਾਣ ਤੋਂ ਪਹਿਲਾਂ ਆਪਣੀ ਦੂਜੀ ਪਾਰੀ ਵਿਚ 2 ਵਿਕਟਾਂ ’ਤੇ 152 ਦੌੜਾਂ ਬਣਾਈਆਂ ਸਨ।

