ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ : ਐਟਲੈਟਿਕੋ ਨੇ ਸੇਵਿਲਾ ਨੂੰ ਹਰਾਇਆ

ਬਾਰਸੀਲੋਨਾ- ਐਟਲੈਟਿਕੋ ਮੈਡ੍ਰਿਡ ਨੇ ਸ਼ਨੀਵਾਰ ਨੂੰ ਇਥੇ 10 ਖਿਡਾਰੀਆਂ ਨਾਲ ਖੇਡਦੇ ਹੋਏ ਸੇਵਿਲਾ ਨੂੰ ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ ’ਚ 1-0 ਨਾਲ ਹਰਾਇਆ ਤੇ ਸਰਦੀਆਂ ਦੀਆਂ ਛੁੱਟੀ ਤੋਂ ਪਹਿਲਾਂ ਜਿੱਤ ਦਰਜ ਕੀਤੀ। ਇਹ ਮੈਚ ਸਪੇਨ ਦੀ ਰਾਜਧਾਨੀ ’ਚ ਸ਼ੁਰੂਆਤ ’ਚ ਸਤੰਬਰ ’ਚ ਹੋਣਾ ਸੀ ਪਰ ਖਰਾਬ ਮੌਸਮ ਦੀ ਭਵਿੱਖਬਾਣੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। 

ਮੈਚ ਦਾ ਇਕੋਲੌਤਾ ਗੋਲ ਮਾਰਕੋਸ ਲੋਰੇਂਟੇ ਨੇ ਦੂਜੇ ਹਾਫ ਦੇ ਪਹਿਲੇ ਮਿੰਟ ’ਚ ਕੀਤਾ। ਉਹ ਅੱਧੇ ਸਮੇਂ ਤੋਂ ਬਾਅਦ ਬਦਲਵੇਂ ਖਿਡਾਰੀ ਦੇ ਤੌਰ ’ਤੇ ਆਇਆ ਸੀ। ਕੇਗਲਾਰ ਸੋਯੁਨਸੂ ਨੂੰ ਲਾਲ ਕਾਰਡ ਦਿਖਾਏ ਜਾਣ ਤੋਂ ਬਾਅਦ ਆਖਰੀ 20 ਮਿੰਟ 10 ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ, ਐਟਲੈਟਿਕੋ ਨੇ ਆਪਣੀ ਬੜ੍ਹਤ ਬਰਕਰਾਰ ਰੱਖਦੇ ਹੋਏ ਜਿੱਤ ਦਰਜ ਕੀਤੀ। ਐਟਲੈਟਿਕੋ ਦੀ ਟੀਮ 18 ਮੈਚਾਂ ’ਚ 38 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਰੀਆਲ ਮੈਡ੍ਰਿਡ ਅਤੇ ਗਿਰੋਨਾ ਦੇ ਬਰਾਬਰ 45 ਅੰਕ ਹਨ। ਰੀਆਲ ਮੈਡ੍ਰਿਡ ਦੀ ਟੀਮ ਹਾਲਾਂਕਿ ਬਿਹਤਰ ਗੋਲ ਅੰਤਰ ਕਾਰਨ ਟਾਪ ’ਤੇ ਹੈ।

Add a Comment

Your email address will not be published. Required fields are marked *