6 ਸਾਲ ਤੋਂ ਨੰਗੇ ਪੈਰ ਸੀ ਇਹ ਭਾਜਪਾ ਦਾ ਅਹੁਦੇਦਾਰ
December 24, 2023
![](http://mehakewattan.com/wp-content/uploads/2023/12/2023_12image_08_51_311427937yjuti-ll.jpg)
ਭੋਪਾਲ – ਭਾਜਪਾ ਆਗੂ ਨੇ ਪਾਰਟੀ ਦੀ ਜਿੱਤ ਦੇ ਛੇ ਸਾਲ ਬਾਅਦ ਜੁੱਤੀ ਅਤੇ ਚੱਪਲਾਂ ਪਾਈਆਂ। ਇਸ ਮੌਕੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਖੁਦ ਉਨ੍ਹਾਂ ਦੇ ਨਾਲ ਰਹੇ ਅਤੇ ਭਾਜਪਾ ਆਗੂ ਨੂੰ ਜੁੱਤੀ ਦਿੱਤੀ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਨੂਪੁਰ ਜ਼ਿਲਾ ਇਕਾਈ ਦੇ ਮੁਖੀ ਰਾਮਦਾਸ ਪੁਰੀ ਨੇ ਸੂਬੇ ’ਚ ਪਾਰਟੀ ਦੀ ਸਰਕਾਰ ਬਣਨ ਤੱਕ ਜੁੱਤੀ ਨਾ ਪਹਿਨਣ ਦੀ 2018 ਵਿੱਚ ਸਹੁੰ ਖਾਧੀ ਸੀ।
ਤਾਜ਼ਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਕੁਝ ਦਿਨ ਬਾਅਦ ਸ਼ਨੀਵਾਰ ਉਨ੍ਹਾਂ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੌਜੂਦਗੀ ’ਚ ਪੈਰਾਂ ’ਚ ਜੁੱਤੀ ਪਹਿਨੀ। 2020 ਵਿੱਚ ਪਾਰਟੀ ਦੇ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਵੀ ਪੁਰੀ ਨੇ ਜੁੱਤੀ ਪਾਉਣੀ ਸ਼ੁਰੂ ਨਹੀਂ ਕੀਤੀ ਕਿਉਂਕਿ ਉਨ੍ਹਾਂ ਸਹੁੰ ਖਾਧੀ ਸੀ ਕਿ ਜਦੋਂ ਤੱਕ ਭਾਜਪਾ ਦੀ ਸਰਕਾਰ ਚੁਣ ਕੇ ਨਹੀਂ ਅਾਉਂਦੀ, ਉਹ ਜੁੱਤੀ ਨਹੀਂ ਪਹਿਨਣਗੇ।