ਰਾਸ਼ਟਰੀ ਚੈਂਪੀਅਨਸ਼ਿਪ ’ਚ ਖਿਤਾਬ ਬਚਾਉਣ ਉਤਰੇਗੀ ਸਵੀਟੀ

ਗ੍ਰੇਟਰ ਨੋਇਡਾ : ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਸਵੀਟੀ ਬੂਰਾ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਖਿੱਚ ਦਾ ਕੇਂਦਰ ਰਹੇਗੀ, ਜਿੱਥੇ ਉਹ 81 ਕਿ. ਗ੍ਰਾ. ਭਾਰ ਵਰਗ ਵਿਚ ਆਪਣੇ ਖਿਤਾਬ ਦਾ ਬਚਾਅ ਕਰਨ ਦੇ ਇਰਾਦੇ ਨਾਲ ਉਤਰੇਗੀ। ਪ੍ਰਤੀਯੋਗਿਤਾ ਵਿਚ 300 ਤੋਂ ਵੱਧ ਮੁੱਕੇਬਾਜ਼ 12 ਭਾਰ ਵਰਗਾਂ ਵਿਚ ਖਿਤਾਬ ਲਈ ਚੁਣੌਤੀ ਪੇਸ਼ ਕਰਨਗੇ। ਵਿਸ਼ਵ ਚੈਂਪੀਅਨਸ਼ਿਪ 2014 ਵਿਚ ਲਾਈਟ ਹੈਵੀਵੇਟ ਵਰਗ ਦੀ ਚਾਂਦੀ ਤਮਗਾ ਜੇਤੂ ਹਰਿਆਣਾ ਦੀ ਸਵੀਟੀ ਨੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਸੋਨ (2022), ਚਾਂਦੀ (2015) ਤੇ ਕਾਂਸੀ (2021) ਤਮਗੇ ਵੀ ਜਿੱਤੇ ਹਨ।

Add a Comment

Your email address will not be published. Required fields are marked *