ਰਣਵੀਰ ਸਿੰਘ ਨੇ ਮੈਡਮ ਤੁਸਾਦ ਮਿਊਜ਼ੀਅਮ ’ਚ ਆਪਣੇ ਮੋਮ ਦੇ ਬੁੱਤ ਦਾ ਕੀਤਾ ਉਦਘਾਟਨ

ਲੰਡਨ – ਅਦਾਕਾਰ ਰਣਵੀਰ ਸਿੰਘ ਨੇ ਸੋਮਵਾਰ ਨੂੰ ਲੰਡਨ ਤੇ ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ’ਚ ਆਪਣੇ ਮੋਮ ਦੇ ਬੁੱਤਾਂ ਦਾ ਉਦਘਾਟਨ ਕੀਤਾ ਹੈ। ਰਣਵੀਰ ਸਿੰਘ ਦੇ ਵੈਕਸਵਰਕ ਦਾ ਐਲਾਨ ਅਸਲ ’ਚ ਸਾਲ 2019 ’ਚ ਕੀਤਾ ਗਿਆ ਸੀ, ਜਦੋਂ ਅਦਾਕਾਰ ਨੂੰ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ (ਆਈਫਾ) ਐਵਾਰਡ ਸਮਾਰੋਹ ’ਚ ‘ਮੈਡਮ ਤੁਸਾਦ ਆਫ ਦਿ ਫਿਊਚਰ ਐਵਾਰਡ’ ਮਿਲਿਆ ਸੀ।

ਰਣਵੀਰ ਸਿੰਘ ਨੇ ਕਿਹਾ, “ਮੇਰੇ ਲਈ ਇਹ ਸ਼ਾਨਦਾਰ ਪਲ ਹੈ ਕਿ ਮੈਂ ਆਪਣੀ ਮਾਂ ਅੰਜੂ ਭਵਨਾਨੀ ਦੇ ਨਾਲ ਮੈਡਮ ਤੁਸਾਦ ਲੰਡਨ ਵਿਖੇ ਆਪਣੇ ਮੋਮ ਦੇ ਬੁੱਤ ਦਾ ਉਦਘਾਟਨ ਕਰ ਰਿਹਾ ਹਾਂ। ਮੈਨੂੰ ਆਪਣੇ ਬਚਪਨ ’ਚ ਇਸ ਮਨਮੋਹਕ ਜਗ੍ਹਾ ਬਾਰੇ ਪੜ੍ਹਨਾ ਯਾਦ ਹੈ।” ਮੈਡਮ ਤੁਸਾਦ ਦੀ ਲੰਡਨ ਬ੍ਰਾਂਚ ’ਚ ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ, ਐਸ਼ਵਰਿਆ ਰਾਏ ਬੱਚਨ ਤੇ ਪ੍ਰਿਅੰਕਾ ਚੋਪੜਾ ਜੋਨਸ ਵਰਗੇ ਭਾਰਤੀ ਸਿਤਾਰਿਆਂ ਦੇ ਮੋਮ ਦੇ ਬੁੱਤ ਵੀ ਹਨ।

Add a Comment

Your email address will not be published. Required fields are marked *