ਪ੍ਰਿਅੰਕਾ ਚੋਪੜਾ ਤੇ ਰਿਚਰਡ ਮੈਡੇਨ ਨਾਲ ਮੁੰਬਈ ਤੋਂ ਸ਼ੁਰੂ ਹੋਇਆ ਆਗਾਮੀ ਸੀਰੀਜ਼ ‘ਸਿਟਾਡੇਲ’ ਦਾ ਗਲੋਬਲ ਟੂਰ

ਮੁੰਬਈ– ਪ੍ਰਾਈਮ ਵੀਡੀਓ ਦੀ ਆਗਾਮੀ ਗਲੋਬਲ ਸਪਾਈ ਸੀਰੀਜ਼ ‘ਸਿਟਾਡੇਲ’ ਦੀ ਮੁੱਖ ਜੋੜੀ ਨੇ ਐਪਿਕ ਏਸ਼ੀਆ ਪੈਸੀਫਿਕ ਪ੍ਰੀਮੀਅਰ ਲਈ ਮੁੰਬਈ ਤੱਕ ਦੀ ਯਾਤਰਾ ਕੀਤੀ। ਇਸ ਗ੍ਰੈਂਡ ਈਵੈਂਟ ਤੋਂ ਪਹਿਲਾਂ ਸੀਰੀਜ਼ ਦੇ ਮੁੱਖ ਕਲਾਕਾਰ ਰਿਚਰਡ ਮੈਡੇਨ ਤੇ ਪ੍ਰਿਅੰਕਾ ਚੋਪੜਾ ਜੋਨਸ ਨੇ ਗੱਲਬਾਤ ’ਚ ਖ਼ੁਲਾਸਾ ਕੀਤਾ ਕਿ ਇਸ ਐਪਿਕ ਸਪਾਈ ਫ੍ਰੈਂਚਾਇਜ਼ੀ ਨੂੰ ਬਣਾਉਣ ਪਿੱਛੇ ਵਜ੍ਹਾ ਕੀ ਸੀ।

ਐਮਾਜ਼ੋਨ ਸਟੂਡੀਓ ਤੇ ਰੂਸੋ ਬ੍ਰਦਰਜ਼ ਦੇ ਏ. ਜੀ. ਬੀ. ਓ. ਸ਼ੋਅ ਰਨਰ ਤੇ ਕਾਰਜਕਾਰੀ ਨਿਰਮਾਤਾ ਡੇਵਿਡ ਵੇਲ ਵਲੋਂ ਬਣਾਈ ਗਈ ਸੀਰੀਜ਼ ‘ਸਿਟਾਡੇਲ’ ਵਿਸ਼ੇਸ਼ ਤੌਰ ’ਤੇ ਪ੍ਰਾਈਮ ਵੀਡੀਓ ’ਤੇ ਪ੍ਰੀਮੀਅਰ ਕਰੇਗੀ।

ਇਹ 28 ਅਪ੍ਰੈਲ ਨੂੰ ਦੋ ਐਪੀਸੋਡਸ ਤੇ 26 ਮਈ ਤੋਂ ਇਕ ਹਫ਼ਤਾਵਾਰੀ ਰਿਲੀਜ਼ ਕਰੇਗਾ। ਪ੍ਰਾਈਮ ਵੀਡੀਓ ਏਸ਼ੀਆ ਪੈਸੇਫਿਕ ਦੇ ਵਾਈਸ ਪ੍ਰੈਜ਼ੀਡੈਂਟ ਗੌਰਵ ਗਾਂਧੀ ਨੇ ਕਿਹਾ ਕਿ ‘ਸਿਟਾਡੇਲ’ ਦੇ ਵੱਡੇ ਯੂਨੀਵਰਸ ਨੂੰ ਬਣਾਉਣ ਲਈ ਚੁੱਕੇ ਗਏ ਪਹਿਲੇ ਸਟੈੱਪ ਨੂੰ ਲੈ ਕੇ ਉਤਸ਼ਾਹਿਤ ਹਾਂ। ਅਸੀਂ ਮੁੰਬਈ ’ਚ ਏਸ਼ੀਆ ਪੈਸੀਫਿਕ ਪ੍ਰੀਮੀਅਰ ਦੀ ਮੇਜ਼ਬਾਨੀ ਕਰਨ ਦਾ ਮੌਕਾ ਪਾ ਕੇ ਬਹੁਤ ਖ਼ੁਸ਼ ਹਾਂ।

ਇਸ 6 ਐਪੀਸੋਡਸ ਵਾਲੀ ਸੀਰੀਜ਼ ’ਚ ਸਟੈਨਲੀ ਟੁਕੀ ਤੇ ਲੈਸਲੀ ਮੈਨਵਿਲ ਵੀ ਮੁੱਖ ਭੂਮਿਕਾਵਾਂ ’ਚ ਹਨ। ਰੂਸੋ ਬ੍ਰਦਰਜ਼ ਏ. ਜੀ. ਬੀ. ਓ. ਤੇ ਸ਼ੋਅ ਰਨਰ ਡੇਵਿਡ ਵੇਲ ਵਲੋਂ ਨਿਰਮਿਤ ‘ਸਿਟਾਡੇਲ’ 28 ਅਪ੍ਰੈਲ ਨੂੰ ਵਿਸ਼ੇਸ਼ ਤੌਰ ’ਤੇ ਪ੍ਰਾਈਮ ਵੀਡੀਓ ’ਤੇ ਪ੍ਰੀਮੀਅਰ ਕਰੇਗੀ ਤੇ 26 ਮਈ ਤੱਕ ਹਫ਼ਤਾਵਾਰੀ ਇਕ ਐਪੀਸੋਡ ਪ੍ਰਸਾਰਿਤ ਕਰੇਗਾ।

Add a Comment

Your email address will not be published. Required fields are marked *