ਰੂਸ ਨੇ ਕਣਕ ਅਤੇ ਗੈਸ ਦੀ ਪੇਸ਼ਕਸ਼ ਕੀਤੀ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼

ਇਸਲਾਮਾਬਾਦ – ਤੇਲ ਅਤੇ ਵਸਤਾਂ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਰੂਸ ਨੇ ਪਾਕਿਸਤਾਨ ਨੂੰ ਕਣਕ ਅਤੇ ਗੈਸ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ।

ਦੋ ਦਿਨ ਪਹਿਲਾਂ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਜ਼ਬੇਕਿਸਤਾਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਸੰਮੇਲਨ ਦੌਰਾਨ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਇਸਲਾਮਾਬਾਦ ‘ਚ ਪ੍ਰੈੱਸ ਕਾਨਫਰੰਸ ‘ਚ ਆਸਿਫ ਨੇ ਕਿਹਾ ਕਿ ਰੂਸ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਨੂੰ ਕਣਕ ਦੇ ਸਕਦਾ ਹੈ। ਪਾਕਿਸਤਾਨ ਵਿਚ ਭਾਰੀ ਬਰਸਾਤ ਅਤੇ ਹੜ੍ਹਾਂ ਕਾਰਨ ਫਸਲ ਤਬਾਹ ਹੋ ਗਈ ਹੈ।

ਆਸਿਫ ਨੇ ਕਿਹਾ , ‘ਉਨ੍ਹਾਂ ਨੇ ਕਿਹਾ ਕਿ ਉਹ ਸਾਨੂੰ ਗੈਸ ਦੇ ਸਕਦਾ ਹੈ। ਰੂਸ ਨੇ ਕਿਹਾ ਕਿ ਮੱਧ ਏਸ਼ਿਆਈ ਦੇਸ਼ਾਂ ਵਿਚ ਗੈਸ ਪਾਈਪਲਾਈਨ ਹੈ ਅਤੇ ਅਫ਼ਗਾਨੀਸਤਾਨ ਦੇ ਰਸਤੇ ਇਨ੍ਹਾਂ ਦਾ ਵਿਸਥਾਰ ਪਾਕਿਸਤਾਨ ਤੱਕ ਕੀਤਾ ਜਾ ਸਕਦਾ ਹੈ।’ ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਨੇ ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ਨੂੰ ਲੈ ਕੇ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪਾਕਿਸਤਾਨ ਦੇ ਰੁਖ਼ ਦੀ ਸ਼ਲਾਘਾ ਕੀਤੀ ਹੈ।

Add a Comment

Your email address will not be published. Required fields are marked *