ਆਸਟ੍ਰੇਲੀਆਈ ਟੂਰੀਸਟਾਂ ਦੀ ਪਹਿਲੀ ਪਸੰਦ ਬਣਿਆ ਨਿਊਜੀਲੈਂਡ
December 17, 2023
ਆਕਲੈਂਡ – ਇਸ ਵਾਰ ਦੀਆਂ ਗਰਮੀਆਂ ਵਿੱਚ ਨਿਊਜੀਲੈਂਡ ਵਿੱਚ ਰਿਕਾਰਡਤੋੜ ਆਸਟ੍ਰੇਲੀਆਈ ਟੂਰੀਸਟਾਂ ਦੇ ਪੁੱਜਣ ਦੀ ਆਸ ਹੈ। ਟੂਰੀਜ਼ਮ ਐਂਡ ਟ੍ਰਾਂਸਪੋਰਟ ਫੌਰਮ ਆਸਟ੍ਰੇਲੀਆ ਵਲੋਂ ਇਸ ਹਫਤੇ ਕਰਵਾਏ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਗਰਮੀ ਦੀਆਂ ਛੁੱਟੀਆਂ ਵਿੱਚ ਦੂਜੇ ਦੇਸ਼ਾਂ ਵਿੱਚ ਘੁੰਮਣ ਜਾਣ ਵਾਲੇ 75% ਆਸਟ੍ਰੇਲੀਆਈ ਨਾਗਰਿਕਆਂ ਵਿੱਚੋਂ ਬਹੁਤਿਆਂ ਨੇ ਨਿਊਜੀਲੈਂਡ ਆਉਣ ਦੀ ਗੱਲ ਕਹੀ ਹੈ, ਜਦਕਿ ਪਹਿਲਾਂ ਇਨ੍ਹਾਂ ਦੀ ਪਸੰਦ ਬਾਲੀ ਹੁੰਦਾ ਸੀ। ਕੁੱਲ 17% ਆਸਟ੍ਰੇਲੀਆਈ ਨਾਗਰਿਕਾਂ ਨੇ ਨਿਊਜੀਲੈਂਡ ਆਉਣ ਦੀ ਗੱਲ ਕਹੀ ਹੈ, ਜਦਕਿ ਦੂਜੇ ਨੰਬਰ ‘ਤੇ ਯੂਰਪ ਰਿਹਾ ਹੈ ਅਤੇ ਤੀਜੇ ਨੰਬਰ ‘ਤੇ ਜਾਪਾਨ ਰਿਹਾ ਹੈ। ਥਾਈਲੈਂਡ ਇਸ ਦੌੜ ਵਿੱਚ ਚੌਥੇ ਨੰਬਰ ‘ਤੇ ਆਇਆ ਹੈ। ਸਿੰਘਾਪੁਰ ਤੇ ਮਲੇਸ਼ੀਆ ਪੰਜਵੇਂ ਅਤੇ ਛੇਵੇਂ ਨੰਬਰ ‘ਤੇ ਆਏ ਹਨ।

