ਪੰਜਾਬ ‘ਚ ਰਾਤੋ-ਰਾਤ ‘ਗਾਇਬ’ ਹੋਇਆ Reliance Jio ਦਾ ਟਾਵਰ

ਲੁਧਿਆਣਾ – ਚੋਰਾਂ ਨੇ ਜੇ. ਵੀ. ਕਾਲੋਨੀ ਪਿੰਡ ਭਾਮੀਆਂ ਖੁਰਦ ਤੋਂ ਰਿਲਾਇੰਸ ਕੰਪਨੀ ਦਾ ਜਿਓ ਦਾ ਟਾਵਰ ਚੋਰੀ ਕਰ ਲਿਆ। ਇਸ ਮਾਮਲੇ ਵਿਚ ਥਾਣਾ ਜਮਾਲਪੁਰ ਪੁਲਸ ਨੇ ਰਿਲਾਇੰਸ ਜਿਓ ਦੇ ਮੈਨੇਜਰ ਕਮਲਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ’ਤੇ ਕੇਸ ਦਰਜ ਕਰ ਲਿਆ ਹੈ। ਹਾਲ ਦੀ ਘੜੀ ਪੁਲਸ ਚੋਰਾਂ ਦਾ ਸੁਰਾਗ ਲਗਾ ਰਹੀ ਹੈ। 

ਕਮਲਦੀਪ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਹ ਰਿਆਇੰਸ ਜਿਓ ਕੰਪਨੀ ਵਿਚ ਬਤੌਰ ਮੈਨੇਜਰ ਨੌਕਰੀ ਕਰਦਾ ਹੈ। ਉਨ੍ਹਾਂ ਦੀ ਕੰਪਨੀ ਵੱਲੋਂ ਹਰਬੰਸ ਸਿੰਘ ਦੇ ਮਕਾਨ ਜੇ. ਵੀ. ਕਾਲੋਨੀ, ਪਿੰਡ ਭਾਮੀਆਂ ਖੁਰਦ, ਲੁਧਿਆਣਾ ਵਿਚ ਟਾਵਰ ਲਾਇਆ ਗਿਆ ਸੀ। ਇਸ ਨੂੰ 6 ਨਵੰਬਰ ਦੀ ਰਾਤ ਨੂੰ ਕੋਈ ਨਾਮਾਲੂਮ ਚੋਰ ਚੋਰੀ ਕਰ ਕੇ ਲੈ ਗਿਆ।

Add a Comment

Your email address will not be published. Required fields are marked *