ਆਸਟ੍ਰੇਲੀਆ ਦੇ ਹਿੰਦੂ ਮੰਦਰ ਦੇ ਪੁਜਾਰੀ ਨੂੰ ਮਿਲੀ ਧਮਕੀ, ‘ਜੇਕਰ ਭਜਨ ਬੰਦ ਨਾ ਕੀਤਾ ਤਾਂ…’

 ਆਸਟ੍ਰੇਲੀਆ ‘ਚ ਹਿੰਦੂ ਮੰਦਰ ‘ਚ ਭੰਨਤੋੜ ਦੀਆਂ ਵਧਦੀਆਂ ਘਟਨਾਵਾਂ ਤੋਂ ਬਾਅਦ ਹੁਣ ਇਕ ਹੋਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੈਲਬੌਰਨ ਦੇ ਇਕ ਹਿੰਦੂ ਮੰਦਰ ਦੇ ਪੁਜਾਰੀ ਨੂੰ ਧਮਕੀ ਦਿੱਤੀ ਗਈ ਹੈ। ਆਸਟ੍ਰੇਲੀਅਨ ਟੂਡੇ ਦੀ ਰਿਪੋਰਟ ਮੁਤਾਬਕ ਮੈਲਬੌਰਨ ਦੇ ਕਾਲੀ ਮਾਤਾ ਮੰਦਰ ਦੇ ਪੁਜਾਰੀ ਨੂੰ ਮੰਗਲਵਾਰ ਨੂੰ ਧਮਕੀ ਦਿੱਤੀ ਗਈ ਕਿ ਉਹ ਜਾਂ ਤਾਂ ਭਜਨ ਬੰਦ ਕਰ ਦੇਵੇ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੇ।

ਰਿਪੋਰਟ ਮੁਤਾਬਕ ਮੰਦਰ ਦੇ ਪੁਜਾਰੀ ਨੂੰ ਧਮਕੀ ਦੇਣ ਵਾਲਾ ਵਿਅਕਤੀ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ। ਮੰਦਰ ਦੀ ਪੁਜਾਰਨ ਭਾਵਨਾ ਨੇ ਦੱਸਿਆ ਕਿ ਉਸ ਨੂੰ ਮੰਗਲਵਾਰ ਨੂੰ ਬਿਨਾਂ ਕਾਲਰ ਆਈਡੀ ਤੋਂ ਕਾਲ ਆਈ ਸੀ। ਪੰਜਾਬੀ ‘ਚ ਗੱਲ ਕਰਨ ਵਾਲੇ ਵਿਅਕਤੀ ਨੇ 4 ਮਾਰਚ ਨੂੰ ਹੋਣ ਵਾਲੇ ਭਜਨ ਪ੍ਰੋਗਰਾਮ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ। ਉਸ ਨੇ ਕਿਹਾ ਕਿ ਭਜਨ ਗਾਉਣ ਵਾਲਾ ਕੱਟੜ ਹਿੰਦੂ ਹੈ, ਜਿਸ ਦੇ ਆਉਣ ‘ਤੇ ਹੰਗਾਮਾ ਹੋਵੇਗਾ।

ਦੱਸ ਦੇਈਏ ਕਿ 4 ਮਾਰਚ ਨੂੰ ਇਸ ਮੰਦਰ ‘ਚ ਭਜਨ ਪ੍ਰੋਗਰਾਮ ਕਰਵਾਇਆ ਜਾਣਾ ਹੈ, ਜਿੱਥੇ ਇਕ ਗਾਇਕ ਭਜਨ ਗਾਉਣ ਵਾਲਾ ਸੀ। ਪੁਜਾਰਨ ਭਾਵਨਾ ਅਨੁਸਾਰ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ ਕੀ ਤੁਹਾਨੂੰ ਪਤਾ ਹੈ ਕਿ ਗਾਇਕ ਕੱਟੜ ਹਿੰਦੂ ਹੈ, ਜੇਕਰ ਉਹ ਆਇਆ ਤਾਂ ਮੰਦਰ ਵਿੱਚ ਗੜਬੜ ਹੋ ਜਾਵੇਗੀ।

Add a Comment

Your email address will not be published. Required fields are marked *