ਮੋਗਾ ਦੇ ਪਿੰਡ ਲੰਡੇ ਦੇ ਨੌਜਵਾਨ ਸੁਖਚੈਨ ਸਿੰਘ ਦਾ ਵਿਦੇਸ਼ ’ਚ ਕਤਲ

ਮੋਗਾ/ਸਮਾਲਸਰ : ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਲੰਡੇ ਦੇ ਨੌਜਵਾਨ ਦਾ ਬੀਤੀ ਦੇਰ ਰਾਤ ਮਨੀਲਾ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪਿੰਡ ਪੁੱਜਣ ’ਤੇ ਨੌਜਵਾਨ ਦੀ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਿੰਡ ਲੰਡੇ ਦੇ ਸਾਬਕਾ ਪੰਚ ਨੇ ਦੱਸਿਆ ਕਿ ਹਾਕਮ ਸਿੰਘ ਸਰਾ ਦੇ ਦੋ ਲੜਕੇ ਲੱਖਾ ਅਤੇ ਸੁਖਚੈਨ ਸਿੰਘ ਉਰਫ਼ ਚੈਨਾ ਫਿਲਪੀਨਜ਼ ਵਿਚ ਰੋਜ਼ੀ ਰੋਟੀ ਲਈ ਗਏ ਸਨ।

ਇਕ ਨੌਜਵਾਨ ਪਿਛਲੇ ਦਿਨੀਂ ਘਰ ਵਿਚ ਆਖੰਡ ਪਾਠ ਦੇ ਭੋਗ ਸਬੰਧੀ ਪਿੰਡ ਆ ਗਿਆ ਸੀ। ਸੁਖਚੈਨ ਚੈਨਾ ਅਤੇ ਲੰਡੇ ਪਿੰਡ ਦਾ ਇਕ ਹੋਰ ਲੜਕਾ ਬੀਤੀ ਦੇਰ ਰਾਤ ਮਨੀਲਾ ਵਿਚ ਮਾਲ ਤੋਂ ਸਾਮਾਨ ਖਰੀਦ ਕੇ ਵਾਪਸ ਆ ਰਹੇ ਸਨ ਤਾਂ ਹਮਲਾਵਰਾਂ ਨੇ ਚੈਨੇ ਦੇ ਸਿਰ ਵਿਚ ਕਈ ਗੋਲੀਆਂ ਮਾਰ ਦਿੱਤੀਆਂ, ਜਦ ਕਿ ਦੂਜੇ ਲੜਕੇ ਦਾ ਬਚਾਅ ਹੋ ਗਿਆ। ਚੈਨੇ ਦੀ ਚਾਰ ਸਾਲ ਦੀ ਬੱਚੀ ਹੈ, ਜੋ ਆਪਣੀ ਮਾਂ ਨਾਲ ਪਿੰਡ ਲੰਡੇ ਵਿਚ ਆਈ ਹੋਈ ਹੈ। ਚੈਨਾ ਲੱਤ ਤੋਂ ਅਪਾਹਜ ਸੀ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। 

Add a Comment

Your email address will not be published. Required fields are marked *