ਬੱਬੂ ਮਾਨ ਦੇ ਲਾਇਵ ਕੰਸਰਟ ਨੂੰ ਲੈ ਕੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ

ਆਕਲੈਂਡ – ਪੰਜਾਬ ਦੇ ਮਸ਼ਹੂਰ ਅਤੇ ਉੱਘੇ ਕਲਾਕਾਰ ਬੱਬੂ ਮਾਨ ਦਾ 23 ਸਤੰਬਰ 2023 ਨੂੰ ਆਕਲੈਂਡ ਵਿਖੇ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਬੱਬੂ ਮਾਨ ਦੇ ਇਸ ਕੰਸਰਟ ਦਾ ਨਾਂ ‘ਖੰਟ ਵਾਲਾ ਮਾਨ’ ਹੈ। ਬੱਬੂ ਮਾਨ ਨੇ ਆਪਣੇ ਸੁ਼ਰਾਂ ਦਾ ਯਾਦੂ ਪੰਜਾਬ ਵਿੱਚ ਨਹੀਂ ਬਲਕਿ ਦੇਸ਼ਾਂ -ਵਿਦੇਸ਼ਾਂ ਵਿੱਚ ਵੀ ਚਲਾਇਆ। ਬੱਬੂ ਮਾਨ ਆਖਿਰਕਾਰ ਸਾਢੇ 4 ਸਾਲ ਬਾਅਦ ਨਿਊਜ਼ੀਲੈਂਡ ਆਪਣੇ ਲਾਇਵ ਸ਼ੋਅ ਲਈ ਆ ਰਹੇ ਹਨ। ਇਸ ਸ਼ੋਅ ਦਾ ਪੂਰਾ ਪ੍ਰਬੰਧ ਬਿਗ ਬ੍ਰਦਰਜ਼ ਅਤੇ ਬਲੈਕ ਸਟੋਨ ਪ੍ਰੋਡਕਸ਼ਨ ਵੱਲੋਂ ਡਿਊ ਡ੍ਰੌਪ ਇਵੈਂਟ ਸੈਂਟਰ ਮੈਨੂਕਾਊ ਔਕਲੈਂਡ ਵਿਖੇ ਵੱਡੇ ਪੱਧਰ ਤੇ ਕੀਤਾ ਗਿਆ ਹੈ।

ਇਹ ਸ਼ੋਅ ਪੂਰੀ ਤਰ੍ਹਾਂ ਪਰਿਵਾਰਕ ਸ਼ੋਅ ਹੋਵੇਗਾ। ਲਾਇਵ ਸ਼ੋਅ ਨੂੰ ਲਾਇਵ ਰਿਕਾਰਡ ਕਰਵਾਇਆ ਜਾਵੇਗਾ ਤਾਂ ਜੋ ਹੋਰ ਦੇਸ਼ਾ-ਵਿਦੇਸ਼ਾਂ ਵਿੱਚ ਬੈਠੇ ਦਰਸ਼ਕ ਵੀ ਆਪਣੇ ਘਰਾਂ ਵਿੱਚ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਣ। ਦਰਸ਼ਕਾਂ ਵਿੱਚ ਇਸ ਲਾਇਵ ਸ਼ੋਅ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਸ਼ੋਅ ਦੀਆਂ 80 ਫੀਸਦੀ ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। ਜੇਕਰ ਅਜੇ ਵੀ ਕੋਈ ਇਸ ਸ਼ੋਅ ਦੀ ਟਿਕਟ ਲੈਣਾ ਚਾਹੁੰਦਾ ਹੈ ਤਾਂ https://www.eventfinda.co.nz/ ਵੈਬਸਾਇਟ ਤੇ ਜਾ ਆਨਲਾਇਨ ਟਿਕਟ ਬੁੱਕ ਕਰ ਸਕਦੇ ਹੋ। ਬਲਜੀਤ ਗਰੇਵਾਲ ਜੀ ਨੇ ਸ਼ੋਅ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਪਾਰਕਿੰਗ ਬਿਲਕੁਲ ਮੁਫਤ ਹੋਵੇਗੀ ਅਤੇ ਪੂਰੀਆਂ ਤਿਆਰੀਆਂ ਉਹਨਾਂ ਦੀ ਦੇਖਰੇਖ ਵਿੱਚ ਕੀਤੀਆਂ ਗਈਆਂ ਹਨ।

ਬੱਬੂ ਮਾਨ ਨੇ ਕਈ ਪੰਜਾਬੀ ਫਿਲਮਾਂ ਵਿੱਚ ਬਤੌਰ ਮੁੱਖ ਅਦਾਕਾਰ ਕੰਮ ਕੀਤਾ ਹੈ। ਹਰਦੇਵ ਬਰਾੜ ਨਾਲ ਗੱਲਬਾਤ ਕਰਦਿਆਂ ਮੁੱਖ ਪ੍ਰਬੰਧਕ ਬਲਜੀਤ ਗਰੇਵਾਲ ਦੱਸਿਆ ਕਿ ਬੱਬੂ ਮਾਨ ਦੇ ਲਾਇਵ ਸ਼ੋਅ ਦੀਆਂ ਲਗਪਗ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਵਧੇਰੇ ਜਾਣਕਾਰੀ ਲਈ ਤੁਸੀ ਬਲਜੀਤ ਸਿੰਘ 0211002288 ਅਤੇ ਲਵਦੀਪ 0274397050 ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *