OMG 2 ਦੇ ਟੀਜ਼ਰ ਰਿਲੀਜ਼ ਤੋਂ ਪਹਿਲਾਂ ਅਕਸ਼ੈ ਕੁਮਾਰ ਨੂੰ ਮਿਲੀ ਵੱਡੀ ਚਿਤਾਵਨੀ

ਨਵੀਂ ਦਿੱਲੀ : ਬਾਲੀਵੁੱਡ ਦੇ ਐਕਸ਼ਵਨ ਖਿਲਾੜੀ ਅਕਸ਼ੈ ਕੁਮਾਰ ਦੀਆਂ ‘ਬੱਚਨ ਪਾਂਡੇ’ ਤੋਂ ਲੈ ਕੇ ‘ਰਕਸ਼ਾਬੰਧਨ’ ਅਤੇ ‘ਸੈਲਫੀ’ ਤੱਕ ਉਨ੍ਹਾਂ ਦੀਆਂ ਫ਼ਿਲਮਾਂ ਬਾਕਸ ਆਫਿਸ ‘ਤੇ ਲਗਾਤਾਰ ਫਲਾਪ ਹੋ ਰਹੀਆਂ ਹਨ। ਹੁਣ ਅਕਸ਼ੈ ਕੁਮਾਰ ਜਲਦ ਹੀ ਆਪਣੀ ਆਉਣ ਵਾਲੀ ਫ਼ਿਲਮ ‘ਓਹ ਮਾਈ ਗੌਡ 2’ ਲਈ ਤਿਆਰ ਹਨ। ਇਸ ਫ਼ਿਲਮ ਦੇ ਪਹਿਲੇ ਪੋਸਟਰ ਤੋਂ ਬਾਅਦ ਅਕਸ਼ੈ ਕੁਮਾਰ ਨੇ ਫ਼ਿਲਮ ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਕੀਤਾ, ਜਿਸ ‘ਚ ਉਹ ਸ਼ਿਵ ਸ਼ੰਕਰ ਦੇ ਰੂਪ ‘ਚ ਨਜ਼ਰ ਆਏ।

‘ਓ ਮਾਈ ਗੌਡ 2’ ਦੇ ਪੋਸਟਰ ਨਾਲ ਮੇਕਰਸ ਨੇ ਟੀਜ਼ਰ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਇਸ ਮੋਸਟ ਵੇਟਿਡ ਫ਼ਿਲਮ ਦੇ ਟੀਜ਼ਰ ਤੋਂ ਪਹਿਲਾਂ ਹੀ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਅਕਸ਼ੈ ਕੁਮਾਰ ਨੂੰ ਵੱਡੀ ਚਿਤਾਵਨੀ ਦਿੱਤੀ ਹੈ। ਅਕਸ਼ੈ ਕੁਮਾਰ ਦੀ ਇਸ ਫ਼ਿਲਮ ਦਾ ਟੀਜ਼ਰ 11 ਜੁਲਾਈ ਨੂੰ ਯਾਨੀਕਿ ਅੱਜ ਰਿਲੀਜ਼ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਯੂਜ਼ਰਜ਼ ਨੇ ਅੱਕੀ ਨੂੰ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਹੈ। 

ਦੱਸ ਦੇਈਏ ਕਿ ਹੁਣ ਤੱਕ ‘ਆਦਿਪੁਰਸ਼’ ਤੋਂ ਲੈ ਕੇ ‘ਬ੍ਰਹਮਾਸਤਰ’ ਤਕ ਕਈ ਫ਼ਿਲਮਾਂ ‘ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਅਕਸ਼ੈ ਕੁਮਾਰ ਦੀ ਫ਼ਿਲਮ ‘ਓ ਮਾਈ ਗੌਡ 2’ ਦੇ ਮੋਸ਼ਨ ਪੋਸਟਰ ‘ਚ ਉਨ੍ਹਾਂ ਨੂੰ ਸ਼ਿਵਾਏ ਦੇ ਰੂਪ ‘ਚ ਦੇਖ ਕੇ ਲੋਕਾਂ ਨੇ ਅਦਾਕਾਰ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ ਅਤੇ ਸਨਾਤਨ ਧਰਮ ਨੂੰ ਧਿਆਨ ‘ਚ ਰੱਖਦੇ ਹੋਏ ਟੀਜ਼ਰ ਰਿਲੀਜ਼ ਕਰਨ ਦੀ ਸਲਾਹ ਦਿੱਤੀ ਹੈ।

Add a Comment

Your email address will not be published. Required fields are marked *