ਨਿਊਜ਼ੀਲੈਂਡ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਨੇ ਫਿਰ ਤੋੜੇ ਰਿਕਾਰਡ

ਆਕਲੈਂਡ- ਇਸ ਸਾਲ ਅਕਤੂਬਰ ਤੱਕ ਨਿਊਜੀਲੈਂਡ ਦੀ ਨੈੱਟ ਮਾਈਗ੍ਰੇਸ਼ਨ ਨੇ ਨਵੇਂ ਰਿਕਾਰਡ ਬਣਾਏ ਹਨ। ਸਟੈਟਸ NZ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਕਾਫੀ ਹੈਰਾਨ ਕਰਨ ਵਾਲੇ ਹਨ। ਮੰਗਲਵਾਰ ਨੂੰ ਜਾਰੀ ਕੀਤੇ ਗਏ ਨਵੇਂ ਅੰਕੜੇ ਅਕਤੂਬਰ ਤੋਂ ਸਾਲ ‘ਚ ਨਿਊਜ਼ੀਲੈਂਡ ਵਿੱਚ 128,900 ਲੋਕਾਂ ਦੇ ਇੱਕ ਹੈਰਾਨਕੁਨ ਪਰਵਾਸ ਨੂੰ ਦਰਸਾਉਂਦੇ ਹਨ। ਸਟੈਟਸ NZ ਦੇ ਅੰਕੜਿਆਂ ਅਨੁਸਾਰ 245,600 (165% ਵੱਧ) ਪ੍ਰਵਾਸੀ ਨਿਊਜ਼ੀਲੈਂਡ ਆਏ ਹਨ ਜਦਕਿ 116,700 (26% ਵੱਧ) ਦੇਸ਼ ਵਿੱਚੋਂ ਗਏ ਹਨ। ਨਿਊਜ਼ੀਲੈਂਡ ਆਉਣ ਵਾਲਿਆਂ ‘ਚ ਵੱਡੀ ਗਿਣਤੀ ਭਾਰਤੀ, ਫਿਲੀਪੀਨਜ਼, ਚੀਨੀ, ਫਿਜੀਅਨ ਅਤੇ ਦੱਖਣੀ ਅਫਰੀਕੀ ਨਾਗਰਿਕਾਂ ਦੀ ਹੈ।

Add a Comment

Your email address will not be published. Required fields are marked *