ਜਲੰਧਰ ਜ਼ਿਲ੍ਹੇ ‘ਚ ਸਫਾਈਨ ਫਲੂ ਨੂੰ ਲੈ ਕੇ ਜਾਰੀ ਕੀਤੇ ਗਏ ਨਵੇਂ ਹੁਕਮ

ਜਲੰਧਰ : ਭਾਰਤ ‘ਚ ਇਕ ਵਾਰ ਫਿਰ ਸਫਾਈਨ ਫਲੂ ਦੇ ਮਾਮਲੇ ਵੱਧਦੇ ਦੇਖੇ ਜਾ ਰਹੇ ਹਨ। ਝਾਰਖੰਡ, ਦਿੱਲੀ, ਮਹਾਰਾਸ਼ਟਰ, ਕੇਰਲ, ਮਿਜੋਰਮ ਵਰਗੇ ਸੂਬਿਆਂ ‘ਚ ਸਫਾਈਨ ਫਲੂ ਦੇ ਕਈ ਮਾਮਲੇ ਪਿਛਲੇ ਇਕ ਮਹੀਨੇ ‘ਚ ਸਾਹਮਣੇ ਆਏ ਹਨ। ਜ਼ਿਆਦਾਤਰ ਲੋਕ ਇਸ ਨੂੰ ਕੋਰੋਨਾ ਮੰਨ ਕੇ ਜਾਂਚ ਕਰਵਾਉਣ ਹਸਪਤਾਲ ਪਹੁੰਚ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਕਿਉਂਕਿ ਸਵਾਈਨ ਫਲੂ ਅਤੇ ਕੋਰੋਨਾ ਦੇ ਲੱਛਣ ਇਕੋ ਜਿਹਾ ਹਨ, ਇਸ ਲਈ ਲੋਕਾਂ ‘ਚ ਇਸ ਨੂੰ ਲੈ ਕੇ ਕੰਫਿਊਜ਼ਨ ਹੋ ਰਿਹਾ ਹੈ। ਸਿਵਲ ਹਸਪਤਾਲ ਦੀ ਐੱਮ. ਐੱਸ. (ਮੈਡੀਕਲ ਸੁਪਰਡੈਂਟ) ਡਾ. ਗੀਤਾ ਨੇ ਹਸਪਤਾਲ ਦੇ ਸਪੈਸ਼ਲਿਸਟ, ਐਮਰਜੈਂਸੀ ਮੈਡੀਕਲ ਅਫ਼ਸਰਾਂ ਅਤੇ ਫਾਰਮਾਸਿਸਟਾਂ ਅਤੇ ਸਟਾਫ਼ ਨਰਸਾਂ ਨੂੰ ਬੁਲਾ ਕੇ ਅਹਿਮ ਮੀਟਿੰਗ ਕੀਤੀ।

ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਸਤਿੰਦਰ ਸਿੰਘ ਬਜਾਜ, ਐੱਸ. ਐੱਮ. ਓ. ਡਾ. ਪਰਮਜੀਤ ਸਿੰਘ, ਡਾ. ਸੁਰਜੀਤ ਸਿੰਘ, ਐਮਰਜੈਂਸੀ ਵਾਰਡ ਦੇ ਇੰਚਾਰਜ ਡਾ. ਹਰਵੀਨ ਕੌਰ, ਡਾ. ਮਯੰਕ ਅਰੋੜਾ, ਡਾ. ਐੱਮ. ਪੀ. ਸਿੰਘ, ਡਾ. ਪ੍ਰਿਅੰਕਾ, ਡਾ. ਸਚਿਨ ਆਦਿ ਹਾਜ਼ਰ ਸਨ। ਡਾ. ਗੀਤਾ ਨੇ ਦੱਸਿਆ ਕਿ ਹਾਲੇ ਤੱਕ ਕੋਈ ਵੀ ਸਵਾਈਨ ਫਲੂ ਦਾ ਮਰੀਜ਼ ਹਸਪਤਾਲ ‘ਚ ਨਹੀਂ ਆਇਆ ਅਤੇ ਪਤਾ ਲੱਗਾ ਹੈ ਕਿ ਪੰਜਾਬ ‘ਚ 1 ਕੇਸ ਸਾਹਮਣੇ ਆਇਆ ਹੈ। ਫਿਲਹਾਲ ਜਲੰਧਰ ਜ਼ਿਲ੍ਹੇ ’ਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ, ਫਿਰ ਵੀ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ।

ਡਾ. ਗੀਤਾ ਨੇ ਦੱਸਿਆ ਕਿ ਅਜੇ ਤੱਕ ਕੋਈ ਵੀ ਸਵਾਈਨ ਫਲੂ ਦਾ ਮਰੀਜ਼ ਹਸਪਤਾਲ ’ਚ ਨਹੀਂ ਆਇਆ ਅਤੇ ਪਤਾ ਲੱਗਾ ਹੈ ਕਿ ਪੰਜਾਬ ’ਚ 1 ਕੇਸ ਸਾਹਮਣੇ ਆਇਆ ਹੈ। ਫਿਲਹਾਲ ਜਲੰਧਰ ਜ਼ਿਲ੍ਹੇ ’ਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ, ਫਿਰ ਵੀ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਟਰੌਮਾ ਵਾਰਡ ਵਿਚ ਸਵਾਈਨ ਫਲੂ ਆਈਸੋਲੇਸ਼ਨ ਵਾਰਡ ਵੀ ਤਿਆਰ ਕੀਤਾ ਗਿਆ ਹੈ। ਡਾ. ਗੀਤਾ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਸਗੋਂ ਸੁਚੇਤ ਰਹਿਣ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਫਿਲਹਾਲ ਜਲੰਧਰ ’ਚ ਸਵਾਈਨ ਫਲੂ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਸਾਹ ਲੈਣ ਵਿਚ ਤਕਲੀਫ਼, ਉਲਟੀਆਂ, ਪੇਟ ‘ਚ ਤੇਜ਼ ਦਰਦ, ਚੱਕਰ ਆਉਣੇ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਟੈਸਟ ਕਰਵਾਓ।

Add a Comment

Your email address will not be published. Required fields are marked *