ਚੈਰਿਟੀ ਮੈਚ ’ਚ ਇੰਡੀਆ ਮਹਾਰਾਜ ਨੇ ਵਰਲਡ ਜੁਆਇੰਟਸ ਨੂੰ 6 ਵਿਕਟਾਂ ਨਾਲ ਹਰਾਇਆ

ਕੋਲਕਾਤਾ : ਲੀਜੈਂਡਸ ਲੀਗ ਕ੍ਰਿਕਟ (ਐੱਲ. ਐੱਲ. ਸੀ.) ਤੋਂ ਪਹਿਲਾਂ ‘ਚੈਰਿਟੀ’ ਮੈਚ ਵਿਚ ਇੰਡੀਆ ਮਹਾਰਾਜ ਨੇ ਵਰਲਡ ਜੁਆਇੰਟਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਕੋਲਕਾਤਾ ਨੇ ਈਡਨ ਗਾਰਡਨ ’ਚ ਖੇਡੇ ਗਏ ਮੁਕਾਬਲੇ ਵਿਚ ਵਰਲਡ ਜੁਆਇੰਟਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੇਵਿਨ ਓ ਬ੍ਰਾਇਨ ਦੇ ਅਰਧ ਸੈਂਕੜੇ (52) ਤੇ ਦਿਨੇਸ਼ ਰਾਮਦੀਨ ਦੀਆਂ 42 ਦੌੜਾਂ ਦੀ ਬਦੌਲਤ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ’ਤੇ 170 ਦੌੜਾਂ ਬਣਾਈਆਂ ਸਨ। ਜਵਾਬ ’ਚ ਇੰਡੀਆ ਮਹਾਰਾਜ ਨੇ 18.4 ਓਵਰਾਂ ਵਿਚ 6 ਵਿਕਟਾਂ ਨਾਲ ਮੈਚ ਜਿੱਤ ਲਿਆ। ਇੰਡੀਆ ਮਹਾਰਾਜ ਵਲੋਂ ਯੂਸਫ ਪਠਾਨ 35 ਗੇਂਦਾਂ ਵਿਚ ਅਰਧ ਸੈਂਕੜਾ ਬਣਾਉਣ ਵਿਚ ਸਫਲ ਰਿਹਾ। ਇਸੇ ਤਰ੍ਹਾਂ ਤਨਮਯ ਸ਼੍ਰੀਵਾਸਤਵ ਨੇ ਵੀ 30 ਗੇਂਦਾਂ ਵਿਚ 54 ਦੌੜਾਂ ਦਾ ਯੋਗਦਾਨ ਦਿੱਤਾ। ਅੰਤ ਵਿਚ ਇਰਫਾਨ ਪਠਾਨ ਨੇ 3 ਛੱਕੇ ਲਾ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਮੈਚ ਦਾ ਮਕਸਦ ਸਾਬਕਾ ਧਾਕੜ ਕਪਿਲ ਦੇਵ ਦੀ ਐੱਨ. ਜੀ. ਓ. ‘ਖੁਸ਼ੀ ਫਾਊਂਡੇਸ਼ਨ’ ਲਈ ਰਕਮ ਇਕੱਠਾ ਕਰਨਾ ਹੈ। ‘ਖੁਸ਼ੀ ਫਾਊਂਡੇਸ਼ਨ’ ਲੜਕੀਆਂ ਦੀ ਸਿੱਖਿਆ ਲਈ ਕੰਮ ਕਰਦੀ ਹੈ।

Add a Comment

Your email address will not be published. Required fields are marked *