IND vs AUS : ਮੋਹਾਲੀ ਵਨਡੇ ਜਿੱਤ ਕੇ ਟੀਮ ਇੰਡੀਆ ਸਾਰੇ ਫਾਰਮੈਟ ‘ਚ ਨੰਬਰ ਵਨ

ਟੀਮ ਇੰਡੀਆ ਨੇ ਮੋਹਾਲੀ ਵਨਡੇ ਜਿੱਤ ਕੇ ਹੀ ਆਈਸੀਸੀ ਦੇ ਸਾਰੇ 3 ​​ਫਾਰਮੈਟਾਂ ‘ਚ ਨੰਬਰ ਵਨ ਟੀਮ ਹੋਣ ਦਾ ਮਾਣ ਹਾਸਲ ਕਰ ਲਿਆ ਹੈ। ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਹੈ। ਪਹਿਲਾ ਵਨਡੇ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੀ ਰੈਂਕਿੰਗ ਪਾਕਿਸਤਾਨ ਤੋਂ ਬਿਹਤਰ ਹੋ ਗਈ ਜਿਸ ਕਾਰਨ ਉਹ ਪਹਿਲੇ ਨੰਬਰ ‘ਤੇ ਆ ਗਈ। ਟੀਮ ਇੰਡੀਆ ਟੈਸਟ ਅਤੇ ਟੀ-20 ‘ਚ ਪਹਿਲਾਂ ਹੀ ਨੰਬਰ ਵਨ ਹੈ।

ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਮੁਹੰਮਦ ਸ਼ੰਮੀ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਪੰਜ ਵਿਕਟਾਂ ਲੈ ਕੇ ਆਸਟ੍ਰੇਲੀਆ ਨੂੰ 276 ਦੌੜਾਂ ‘ਤੇ ਰੋਕ ਦਿੱਤਾ, ਫਿਰ ਬਾਅਦ ‘ਚ 4 ਭਾਰਤੀ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਜੜੇ ਅਤੇ 49ਵੇਂ ਓਵਰ ‘ਚ ਆਪਣੀ ਟੀਮ ਨੂੰ ਜਿੱਤ ਦਿਵਾਈ। ਆਸਟ੍ਰੇਲੀਆ ਦੀ ਤਰਫੋਂ ਡੇਵਿਡ ਵਾਰਨਰ ਨੇ ਅਰਧ ਸੈਂਕੜਾ ਜੜਿਆ ਜਦਕਿ ਭਾਰਤ ਦੀ ਤਰਫੋਂ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਅਤੇ ਸ਼ੁਭਮਨ ਗਿੱਲ, ਕੇਐੱਲ ਰਾਹੁਲ ਅਤੇ ਸੂਰਿਆਕੁਮਾਰ ਯਾਦਵ ਨੇ ਅਰਧ ਸੈਂਕੜੇ ਲਗਾਏ ਸਨ। ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਮੁਹੰਮਦ ਸ਼ੰਮੀ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਪੰਜ ਵਿਕਟਾਂ ਲੈ ਕੇ ਆਸਟ੍ਰੇਲੀਆ ਨੂੰ 276 ਦੌੜਾਂ ‘ਤੇ ਰੋਕ ਦਿੱਤਾ, ਫਿਰ ਬਾਅਦ ‘ਚ 4 ਭਾਰਤੀ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਜੜੇ ਅਤੇ 49ਵੇਂ ਓਵਰ ‘ਚ ਆਪਣੀ ਟੀਮ ਨੂੰ ਜਿੱਤ ਦਿਵਾਈ। ਆਸਟ੍ਰੇਲੀਆ ਦੀ ਤਰਫੋਂ ਡੇਵਿਡ ਵਾਰਨਰ ਨੇ ਅਰਧ ਸੈਂਕੜਾ ਜੜਿਆ ਜਦਕਿ ਭਾਰਤ ਦੀ ਤਰਫੋਂ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਅਤੇ ਸ਼ੁਭਮਨ ਗਿੱਲ, ਕੇਐੱਲ ਰਾਹੁਲ ਅਤੇ ਸੂਰਿਆਕੁਮਾਰ ਯਾਦਵ ਨੇ ਅਰਧ ਸੈਂਕੜੇ ਲਗਾਏ ਸਨ।

Add a Comment

Your email address will not be published. Required fields are marked *