ਸ਼ਾਹਰੁਖ ਖ਼ਾਨ ਨੇ ਯੂ. ਏ. ਈ. ’ਚ ਕੀਤੀ ‘ਡੰਕੀ’ ਦੇ ਖ਼ਾਸ ਗੀਤ ਦੀ ਸ਼ੂਟਿੰਗ
![](http://mehakewattan.com/wp-content/uploads/2023/12/2023_12image_11_53_434972976dunki-ll.jpg)
ਮੁੰਬਈ – ‘ਡੰਕੀ ਡ੍ਰਾਪ 4’ ਦੀ ਰਿਲੀਜ਼ ਨੇ ਸਾਰਿਆਂ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ। ਰਾਜਕੁਮਾਰ ਹਿਰਾਨੀ ਨੇ ਦਿਲ ਨੂੰ ਛੂਹ ਲੈਣ ਵਾਲੀ ਦੁਨੀਆ ਬਣਾਈ ਹੈ, ਜੋ ਭਾਵਨਾਵਾਂ ਨਾਲ ਭਰਪੂਰ ਹੈ। ਹੁਣ ਖ਼ਬਰ ਆਈ ਹੈ ਕਿ ਸ਼ਾਹਰੁਖ ਖ਼ਾਨ ਯੂ. ਏ. ਈ. ’ਚ ‘ਡੰਕੀ’ ਦੇ ਖ਼ਾਸ ਗੀਤ ਦੀ ਸ਼ੂਟਿੰਗ ਕਰਨ ਲਈ ਗਏ ਹਨ, ਜੋ ਕਿ ਇਕ ਧਮਾਲ ਡਾਂਸ ਨੰਬਰ ਹੋਵੇਗਾ। ਪ੍ਰਾਜੈਕਟ ਨਾਲ ਜੁੜੇ ਇਕ ਸੂਤਰ ਮੁਤਾਬਕ, ‘‘ਸ਼ਾਹਰੁਖ ਖ਼ਾਨ ਤੇ ਹਿਰਾਨੀ ਨੇ ਤਿੰਨ ਦਿਨਾਂ ’ਚ ਗੀਤ ਦੀ ਸ਼ੂਟਿੰਗ ਕਰਨ ਦੀ ਯੋਜਨਾ ਬਣਾਈ ਸੀ। ਫਿਰ ਇਸ ਤੋਂ ਬਾਅਦ ਸੁਹਾਨਾ ਦੀ ਫ਼ਿਲਮ ਦੇ ਪ੍ਰੀਮੀਅਰ ਲਈ ਵਾਪਸ ਆਏ। ਇਸ ਦੀ ਸ਼ੂਟਿੰਗ ਆਬੂ ਧਾਬੀ ਦੇ ਬਾਹਰਵਾਰ ਸੀਮਤ ਟੀਮ ਨਾਲ ਕੀਤੀ ਗਈ ਹੈ।’’ ਸ਼ਾਹਰੁਖ ਦੀ ਪ੍ਰਸਿੱਧੀ ਨੂੰ ਦੇਖਦਿਆਂ ਇਹ ਸੁਣਨ ਨੂੰ ਮਿਲਿਆ ਹੈ ਕਿ ਗੀਤ ਦੀ ਸ਼ੂਟਿੰਗ ਦੀ ਖ਼ਬਰ ਨੇ ਉਨ੍ਹਾਂ ਦੇ ਸਥਾਨਕ ਪ੍ਰਸ਼ੰਸਕਾਂ ’ਚ ਉਤਸ਼ਾਹ ਪੈਦਾ ਕਰ ਦਿੱਤਾ ਹੈ। ‘ਡੰਕੀ’ ’ਚ ਸ਼ਾਨਦਾਰ ਕਾਸਟ ਹੈ, ਜਿਸ ’ਚ ਸ਼ਾਹਰੁਖ ਖ਼ਾਨ ਦੇ ਨਾਲ-ਨਾਲ ਬੇਹੱਦ ਪ੍ਰਤਿਭਾਸ਼ਾਲੀ ਬੋਮਨ ਇਰਾਨੀ, ਤਾਪਸੀ ਪਨੂੰ, ਵਿੱਕੀ ਕੌਸ਼ਲ, ਵਿਕਰਮ ਕੋਚਰ ਤੇ ਅਨਿਲ ਗਰੋਵਰ ਵਲੋਂ ਰੰਗੀਨ ਕਿਰਦਾਰ ਨਿਭਾਏ ਗਏ ਹਨ।