‘ਹੁੱਕ ਸਟੈੱਪਸ’ ਵਾਇਰਲ ਹੋਣ ਤੋਂ ਬਾਅਦ ਨੇਪਾਲੀ ਡਾਂਸਰ ਬਾਦਸ਼ਾਹ ਦੀ ਮਿਊਜ਼ਿਕ ਵੀਡੀਓ ’ਚ ਆਇਆ ਨਜ਼ਰ

ਮੁੰਬਈ – ਭਾਰਤ ਦੇ ਗਲੋਬਲ ਹਿੱਪ-ਹੌਪ ਸਟਾਰ ਤੇ ਹਿੱਟ ਮਸ਼ੀਨ ਬਾਦਸ਼ਾਹ ਆਪਣੀ ਨਵੀਂ ਈ. ਪੀ. 3:00 ਏ. ਐੱਮ. ਸੈਸ਼ਨਜ਼ (ਸੈਲਫ਼-ਕੇਅਰ ਪਲੇਲਿਸਟ) ‘ਸਨਕ’ ਨਾਲ ਚਾਰਟ ’ਤੇ ਵਾਪਸ ਆ ਗਿਆ ਹੈ। ਬਾਦਸ਼ਾਹ ਨੇ ਇਕ ਵਾਰ ਫਿਰ ਇਕ ਪ੍ਰਤਿਭਾਸ਼ਾਲੀ ਕ੍ਰਿਏਟਰ ਨੂੰ ਇਕ ਮਿਊਜ਼ਿਕ ਵੀਡੀਓ ਨਾਲ ਨਿਵਾਜ਼ ਕੇ ਇਕ ਮੌਕਾ ਦੇਣ ਦਾ ਸਬੂਤ ਦਿੱਤਾ ਹੈ।

‘ਸਨਕ’ ਜੋ ਕਿ ਇਸ ਸਮੇਂ ਸ਼ਾਰਟ-ਵੀਡੀਓ ਪਲੇਟਫਾਰਮ ’ਤੇ ਟ੍ਰੈਂਡ ਕਰ ਰਿਹਾ ਹੈ, ਦਾ ਹੁੱਕ-ਸਟੈਪ ਪਾਰਸ ਨਾਂ ਦੇ ਇਕ ਨੇਪਾਲੀ ਕਲਾਕਾਰ ਦਾ ਹੈ। ਜਿਸ ਨੂੰ ‘ਤੁਮ ਤੁਮ’ ਵਰਗੇ ਗੀਤਾਂ ਲਈ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਆਕਰਸ਼ਕ ਡਾਂਸ ਸਟੈੱਪਸ ’ਤੇ ਉਸ ਦੀ ਕੋਰੀਓਗ੍ਰਾਫੀ ਲਈ ਪਛਾਣਿਆ ਤੇ ਪ੍ਰਸ਼ੰਸਾ ਕੀਤੀ ਗਈ ਹੈ।

‘ਨੈਨੋ ਵਾਲੇ’ ਸਨਕ ’ਤੇ ਉਸ ਦੀ ਰੀਲ ਵਾਇਰਲ ਹੋ ਗਈ, ਜਿਸ ਨੇ ਬਾਦਸ਼ਾਹ ਦਾ ਧਿਆਨ ਖਿੱਚਿਆ, ਜਿਸ ਕਾਰਨ ਉਸ ਨੂੰ ਸੰਗੀਤ ਵੀਡੀਓ ’ਚ ਪੇਸ਼ ਹੋਣ ਦਾ ਸੱਦਾ ਦਿੱਤਾ ਗਿਆ। ਪਾਰਸ ਕਹਿੰਦਾ ਹੈ ਕਿ ਮੈਨੂੰ ਉਸ ਦੇ ਵੀਡੀਓ ’ਚ ਦਿਖਾਉਣ ਦਾ ਮੌਕਾ ਦੇਣ ਲਈ ਬਾਦਸ਼ਾਹ ਦਾ ਧੰਨਵਾਦ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਹੁਣ ਤੱਕ ਲੱਖਾਂ ਵਿਊਜ਼ ਨੂੰ ਪਾਰ ਕਰ ਚੁੱਕਾ ਹੈ।

Add a Comment

Your email address will not be published. Required fields are marked *