ਵੱਡੀ ਖ਼ਬਰ : ਪੰਜਾਬ ‘ਚ ‘ਸਵਾਈਨ ਫਲੂ’ ਦੀ ਦਸਤਕ

ਲੁਧਿਆਣਾ : ਪੰਜਾਬ ‘ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ। ਲੁਧਿਆਣਾ ਦੇ ਪੀ. ਏ. ਯੂ. ਕੈਂਪਸ ਦੀ ਰਹਿਣ ਵਾਲੀ 62 ਸਾਲਾ ਔਰਤ ਨੂੰ ਸਵਾਈਨ ਫਲੂ ਤੋਂ ਪਾਜ਼ੇਟਿਵ ਪਾਇਆ ਗਿਆ ਹੈ। ਸਿਹਤ ਅਧਿਕਾਰੀਆਂ ਅਨੁਸਾਰ ਪੀੜਤ ਔਰਤ ਦਯਾਨੰਦ ਹਸਪਤਾਲ ‘ਚ ਦਾਖ਼ਲ ਹੈ। ਉਸ ਦੀ ਜਾਂਚ ‘ਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ‘ਚ ਸਵਾਈਨ ਫਲੂ ਦਾ ਇਸ ਸੀਜ਼ਨ ਦਾ ਪਹਿਲਾ ਮਾਮਲਾ ਹੈ। ਲੋਕਾਂ ਨੂੰ ਸਵਾਈਨ ਫਲੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਸਵਾਈਨ ਫਲੂ ਦੇ ਬਾਰੇ ‘ਚ ਜਾਣਕਾਰੀ ਦਿੰਦੇ ਕਿਹਾ ਕਿ ਸਵਾਈਨ ਫਲੂ (ਐੱਚ. ਐੱਨ.) ਇਕ ਵਾਇਰਸ ਕਾਰਨ ਹੁੰਦਾ ਹੈ, ਜੋ ਸਾਹ ਰਾਹੀਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ‘ਚ ਫੈਲਦਾ ਹੈ। ਇਸ ਦੇ ਲੱਛਣ ਨਿਯਮਿਤ ਫਲੂ ਵਰਗੇ ਬੁਖ਼ਾਰ, ਗਲੇ ‘ਚ ਖਰਾਸ਼, ਠੰਡ ਲੱਗਣਾ, ਦਸਤ, ਉਲਟੀ ਵਰਗੇ ਹੁੰਦੇ ਹਨ। ਕੁੱਝ ਮਾਮਲਿਆਂ ‘ਚ ਹਸਪਤਾਲ ‘ਚ ਦਾਖ਼ਲ ਹੋਣ ਦੀ ਲੋੜਹੋ ਸਕਦੀ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਸਵਾਈਨ ਫਲੂ ਇਕ ਇਨਫੈਕਸ਼ਨ ਹੈ। ਇਹ ਬੀਮਾਰੀ ਲਾਰ ਅਤੇ ਬਲਗਮ ਦੇ ਕਣਾਂ ਨਾਲ ਫੈਲਦੀ ਹੈ।
ਸਵਾਈਨ ਫਲੂ ਤੋਂ ਕਿਵੇਂ ਕਰੀਏ ਬਚਾਅ 
ਖੰਘਦੇ ਜਾਂ ਛਿੱਕਦੇ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਨਾਲ ਢਕੋ।
ਆਪਣੇ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਪਹਿਲਾ ਜਾਂ ਬਾਅਦ ‘ਚ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।
ਖੰਘ, ਵੱਗਦਾ ਨੱਕ, ਛਿੱਕ ਅਤੇ ਬੁਖ਼ਾਰ ਤੋਂ ਪੀੜਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ।
ਜੇਕਰ ਆਪਣੇ ਸਵਾਈਨ ਫਲੂ ਨਾਲ ਸਬੰਧਿਤ ਲੱਛਣ ਹਨ ਤਾਂ ਭੀੜ-ਭਾੜ ਵਾਲੀ ਜਗ੍ਹਾ ’ਤੇ ਜਾਣ ਤੋਂ ਬਚੋ ਅਤੇ ਮਾਸਕ ਦੀ ਵਰਤੋਂ ਕਰੋ।
ਬਿਨਾਂ ਡਾਕਟਰੀ ਸਲਾਹ ਦੇ ਦਵਾਈ ਨਾ ਲਵੋ।
ਸਵਾਈਨ ਫਲੂ ਦੇ ਲੱਛਣ ਦਿਸਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਜ਼ਿਆਦਾ ਤੋਂ ਜ਼ਿਆਦਾ ਆਰਾਮ ਕਰੋ ਅਤੇ ਪੌਸ਼ਟਿਕ ਆਹਾਰ ਲਵੋ।

Add a Comment

Your email address will not be published. Required fields are marked *