PM ਮੋਦੀ ਬਣੇ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ, ਅਮਰੀਕੀ ਰਾਸ਼ਟਰਪਤੀ ਨੂੰ ਮਿਲਿਆ 8ਵਾਂ ਸਥਾਨ

ਨਵੀਂ ਦਿੱਲੀ – ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾਵਾਂ ਦੀ ਸੂਚੀ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਵਲ ਸਥਾਨ ਪ੍ਰਾਪਤ ਕੀਤਾ ਹੈ। ਮਾਰਨਿੰਗ ਕੰਸਲਟ ਮੁਤਾਬਕ, ਪੀ.ਐੱਮ. ਮੋਦੀ 76 ਫੀਸਦੀ ਦੀ ਪ੍ਰਵਾਨਗੀ ਰੇਟਿੰਗ ਦੇ ਨਾਲ ਸਭ ਤੋਂ ਪ੍ਰਸਿੱਧ ਗਲੋਬਲ ਲੀਡਰ ਹਨ। ਸਰਵੇਖਣ ’ਚ ਦੂਜੇ ਸਥਾਨ ’ਤੇ ਮੈਕਸੀਕੋ ਦੇ ਰਾਸ਼ਟਰਪਤੀ ਓਬਰਾਡੋਰ ਰਹੇ ਹਨ, ਜਿਨ੍ਹਾਂ ਨੂੰ 66 ਫੀਸਦੀ ਰੇਟਿੰਗ ਮਿਲੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ 37 ਫੀਸਦੀ ਅਪਰੂਵਲ ਰੇਟਿੰਗ ਨਾਲ 8ਵੇਂ ਸਥਾਨ ’ਤੇ ਹਨ, ਜਦਕਿ ਇਸੇ ਸਰਵੇ ’ਚ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ 41 ਫੀਸਦੀ ਰੇਟਿੰਗ ਨਾਲ 6ਵੇਂ ਸਥਾਨ ’ਤੇ ਹੈ।

ਜ਼ਿਕਰਯੋਗ ਹੈ ਕਿ ਮਾਰਨਿੰਗ ਕੰਸਲਟ ਨੇ ਇਸੇ ਸਾਲ ਸਤੰਬਰ ਵਿਚ ਪੀ.ਐੱਮ. ਮੋਦੀ ਨੂੰ ਵਿਸ਼ਵ ਪੱਧਰ ’ਤੇ ਸਭ ਤੋਂ ਭਰੋਸੇਮੰਦ ਨੇਤਾ ਦੱਸਿਆ ਸੀ। ਮਾਰਨਿੰਗ ਕੰਸਲਟ ਵੱਲੋਂ ਕਰਵਾਏ ਗਏ ਇਸ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ 76 ਫੀਸਦੀ ਲੋਕਾਂ ਨੇ ਪੀ.ਐੱਮ. ਮੋਦੀ ਦੀ ਅਗਵਾਈ ਨੂੰ ਮਨਜ਼ੂਰੀ ਦਿੱਤੀ ਸੀ। ਇਸ ਸਰਵੇਖਣ ਵਿਚ ਪੀ.ਐੱਮ. ਮੋਦੀ ਤੋਂ ਇਲਾਵਾ ਹੋਰਨਾਂ ਦੇਸ਼ਾਂ ਦੇ ਨੇਤਾ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਉਨ੍ਹਾਂ ਤੋਂ ਘੱਟ ਰੇਟਿੰਗ ਮਿਲੀ ਹੈ।

Add a Comment

Your email address will not be published. Required fields are marked *