ਗੋਇਲ ਵਲੋਂ ਸਾਨ ਫ੍ਰਾਂਸਿਸਕੋ ‘ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ

ਨਵੀਂ ਦਿੱਲੀ, 6 ਸਤੰਬਰ -ਕੇਂਦਰੀ ਵਣਜ ਤੇ ਉਦਯੋਗ, ਉਪਭੋਗਤਾ ਕਾਰਜ, ਖੁਰਾਕ ਅਤੇ ਜਨਤਕ ਵੰਡ ਤੇ ਕੱਪੜਾ ਮੰਤਰੀ ਪੀਯੂਸ਼ ਗੋਇਲ ਵਲੋਂ ਸਾਨ ਫ੍ਰਾਂਸਿਸਕੋ ‘ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਮੈਨੂੰ ਹੋਰ ਨਿਆਂਸੰਗਤ ਅਤੇ ਖੁਸ਼ਹਾਲ ਦੁਨੀਆ ਦੇ ਨਿਰਮਾਣ ਨਾਲ ਜੁੜੇ ਭਾਰਤ ਦੇ ਯਤਨਾਂ ਅਤੇ ਸਮਰੱਥਾਵਾਂ ‘ਤੇ ਮਾਣ ਹੈ | ਅਸੀਂ ਜੋ ਕਰਦੇ ਹਾਂ ਅਤੇ ਅਸੀਂ ਜੋ ਕਰਨ ‘ਚ ਸਮਰੱਥ ਹਾਂ, ਉਸ ਦੇ ਵਿਚ ਦਾ ਅੰਤਰ ਦੁਨੀਆ ਦੀ ਜ਼ਿਆਦਾਤਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਰੂਰੀ ਹੋਵੇਗਾ | ਇਸ ਤੋਂ ਬਾਅਦ ਪੀਯੂਸ਼ ਗੋਇਲ ਵਲੋਂ ਸਾਨ ਫ੍ਰਾਂਸਿਸਕੋ ‘ਚ ਗਦਰ ਮੈਮੋਰੀਅਲ ਹਾਲ ਦਾ ਦੌਰਾ ਕੀਤਾ ਗਿਆ | ਗੋਇਲ ਨੇ ਪੂਰਵਜਾਂ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਮੈਂ ਅੱਜ ਗਦਰ ਸਮਾਰਕ ‘ਤੇ ਖੜਾ ਹਾਂ, ਆਪਣੇ ਪੂਰਵਜਾਂ ਦੇ ਪ੍ਰਤੀ ਗਹਿਰਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਡੀ ਮਾਤਰਭੂਮੀ ਲਈ ਸਭ ਕੁਝ ਬਲੀਦਾਨ ਕਰ ਦਿੱਤਾ | ਮੈਂ ਇਕ ਵਿਕਸਿਤ ਅਤੇ ਖੁਸ਼ਹਾਲ ਰਾਸ਼ਟਰ ਨਿਰਮਾਣ ਦੇ ਲਈ ‘ਅੰਮਿ੍ਤ ਕਾਲ’ ਵਿਚ ਭਾਰਤ ਦੀ ਸੇਵਾ ਕਰਨ ਦਾ ਸੰਕਲਪ ਲੈਂਦਾ ਹਾਂ |

Add a Comment

Your email address will not be published. Required fields are marked *