ਹਸਪਤਾਲ ‘ਚ ਦਾਖ਼ਲ ਜਯਾ ਬੱਚਨ ਦੀ ਮਾਂ ਇੰਦਿਰਾ ਭਾਦੁੜੀ

ਮੁੰਬਈ— ਬਾਲੀਵੁੱਡ ਅਦਾਕਾਰਾ ਜਯਾ ਬੱਚਨ ਦੀ ਮਾਂ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਅਮਿਤਾਭ ਬੱਚਨ ਦੀ ਸੱਸ ਇੰਦਰਾ ਭਾਦੁੜੀ ਨੂੰ ਹਾਲ ਹੀ ‘ਚ ਮੁੰਬਈ ਦੇ ਹਿੰਦੂਜਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ 93 ਸਾਲ ਦੀ ਇੰਦਰਾ ਨੂੰ ਹਾਰਟ ਸਬੰਧੀ ਸਮੱਸਿਆ ਹੈ, ਜਿਸ ਕਾਰਨ ਉਨ੍ਹਾਂ ਦੀ ਜਲਦ ਹੀ ਸਰਜਰੀ ਕੀਤੀ ਜਾਵੇਗੀ।

ਸੂਤਰਾਂ ਮੁਤਾਬਕ ਇੰਦਰਾ ਭਾਦੁੜੀ ਦੀ ਪੇਸਮੇਕਰ ਸਰਜਰੀ ਕੀਤੀ ਜਾਵੇਗੀ। ਪੇਸਮੇਕਰ ਸਰਜਰੀ ਉਹਨਾਂ ਲੋਕਾਂ ਦੀ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਦਿਲ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਪੇਸਮੇਕਰ ਲਗਾਉਣ ਦੀ ਨੌਬਤ ਉਦੋਂ ਆਉਂਦੀ ਹੈ ਜਦੋਂ ਦਿਲ ਬਹੁਤ ਹੌਲੀ ਧੜਕਦਾ ਹੈ ਜਾਂ ਰੁਕ ਜਾਂਦਾ ਹੈ, ਜਿਸ ਨਾਲ ਬੇਹੋਸ਼ੀ ਜਾਂ ਚੱਕਰ ਆਉਂਦੇ ਹਨ। ਉਹ ਜ਼ੋਇਆ ਅਖਤਰ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਦਿ ਆਰਚੀਜ਼’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਇਹ ਫਿਲਮ ਓਟੀਟੀ ਪਲੇਟਫਾਰਮ ‘ਨੈੱਟਫਲਿਕਸ’ ‘ਤੇ 7 ਦਸੰਬਰ ਨੂੰ ਰਿਲੀਜ਼ ਹੋਵੇਗੀ।

ਬੀਤੇ ਦਿਨੀਂ ਜਯਾ ਬੱਚਨ ਨੂੰ ਆਪਣੇ ਪੋਤੇ ਅਗਸਤਿਆ ਨੰਦਾ ਦੀ ਪਹਿਲੀ ਫਿਲਮ ‘ਦਿ ਆਰਚੀਜ਼’ ਦੀ ਸਕ੍ਰੀਨਿੰਗ ‘ਤੇ ਦੇਖਿਆ ਗਿਆ ਸੀ। ਉਹ ਆਪਣੇ ਪਤੀ ਅਮਿਤਾਭ ਬੱਚਨ ਦੇ ਨਾਲ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ, ਆਰਾਧਿਆ, ਸ਼ਵੇਤਾ ਨੰਦਾ, ਨਵਿਆ ਨਵੇਲੀ ਨੰਦਾ ਸਮੇਤ ਪੂਰੇ ਬੱਚਨ ਪਰਿਵਾਰ ਦੇ ਨਾਲ ਗ੍ਰੈਂਡ ਪ੍ਰੀਮੀਅਰ ਵਿੱਚ ਸ਼ਾਮਲ ਹੋਈ ਸੀ। ਇਵੈਂਟ ਦੀਆਂ ਪੂਰੇ ਬੱਚਨ ਪਰਿਵਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।

Add a Comment

Your email address will not be published. Required fields are marked *