ਇਟਲੀ : ਭਾਈ ਦਲਜੀਤ ਸਿੰਘ ਸੋਢੀ ਨੂੰ ਸਦਮਾ, ਪਿਤਾ ਸਖਵਿੰਦਰ ਸਿੰਘ ਦਾ ਦਿਹਾਂਤ

ਰੋਮ/ਇਟਲੀ : ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਨਵੀਂ ਇਮਾਰਤ) ਦੇ ਪ੍ਰਧਾਨ ਤੇ ਕਾਰੋਬਾਰੀ ਦਲਜੀਤ ਸਿੰਘ ਸੋਢੀ ਦੇ ਪਿਤਾ ਸੁਖਵਿੰਦਰ ਸਿੰਘ (60) ਦਾ ਪੰਜਾਬ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਗਹੋਤ ਪੋਕਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਬੀਤੇ ਦਿਨੀ ਦੇਹਾਂਤ ਹੋ ਗਿਆ। ਦਲਜੀਤ ਸਿੰਘ ਸੋਢੀ ਦੇ ਪਿਤਾ ਦੇ ਦੇਹਾਂਤ ‘ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਨਤੀਨੀਆ (ਨਵੀਂ ਇਮਾਰਤ), ਸੰਗਤਾਂ ਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂਆਂ ਤੇ ਇਟਲੀ ਦੇ ਭਾਰਤੀ ਭਾਈਚਾਰੇ ਸਮੇਤ ਧਾਰਮਿਕ, ਸਮਾਜ ਸੇਵੀ ਸੰਸਥਾਵਾਂ, ਪੱਤਰਕਾਰ ਭਾਈਚਾਰਾ ਤੇ ਹੋਰ ਪੱਤਵੰਤੇ ਸੱਜਣਾ ਵਲੋਂ ਦੁੱਖੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਵ. ਸੁਖਵਿੰਦਰ ਸਿੰਘ ਦੀ ਅੰਤਿਮ ਅਰਦਾਸ 8 ਦਸੰਬਰ ਦਿਨ ਸ਼ੁੱਕਰਵਾਰ ਪਿੰਡ ਗਹੋਤ ਪੋਕਰ (ਗੁਰਦਾਸਪੁਰ) ਵਿਖੇ ਜੱਦੀ ਨਿਵਾਸ ਸਥਾਨ ‘ਤੇ ਹੋਵੇਗੀ।

Add a Comment

Your email address will not be published. Required fields are marked *