ਚੀਨ ‘ਚ ਬੱਚਿਆਂ ‘ਚ ਨਿਮੋਨੀਆ Outbreak, ਦੇਸ਼ ਦੇ ਕਈ ਸੂਬਿਆਂ ‘ਚ ਅਲਰਟ

ਨਵੀਂ ਦਿੱਲੀ : ਚੀਨ ਦੇ ਬੱਚਿਆਂ ‘ਚ ਵੱਧਦੇ ਨਿਮੋਨੀਆ ਦੇ ਕੇਸਾਂ ਵਿਚਾਲੇ ਭਾਰਤ ‘ਚ ਵੀ ਇਸ ਨੂੰ ਲੈ ਕੇ ਸੁਗਬੁਗਾਹਟ ਤੇਜ਼ ਹੋ ਗਈ ਹੈ। ਭਾਰਤ ‘ਚ ਕਈ ਅਜਿਹੇ ਸੂਬੇ ਹਨ, ਜੋ ਇਸ ਸਮੇਂ ਆਪਣੇ ਮੈਡੀਕਲ ਇੰਫਰਾਸਟਰੱਕਚਰ ‘ਚ ਮੌਜੂਦ ਕਮੀਆਂ ਨੂੰ ਠੀਕ ਕਰਨ ‘ਚ ਜੁੱਟੇ ਹਨ ਅਤੇ ਇਸ ਨੂੰ ਲੈ ਕੇ ਕਈ ਸੂਬਿਆਂ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਵੀ ਚੌਕੰਨਾ ਹੋ ਗਿਆ ਹੈ। ਚੀਨੀ ਬੱਚਿਆਂ ‘ਚ ਸਾਹ ਲੈਣ ‘ਚ ਤਕਲੀਫ਼ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਇਸ ਕਾਰਨ ਦੇਸ਼ ਦੇ ਉੱਤਰੀ ਹਿੱਸੇ ‘ਚ ਸਕੂਲਾਂ ਨੂੰ ਬੰਦ ਤੱਕ ਕਰਨਾ ਪਿਆ ਹੈ।

ਐਤਵਾਰ ਨੂੰ ਚੀਨ ਦੇ ਕੌਮੀ ਸਿਹਤ ਕਮਿਸ਼ਨ ਦੇ ਬੁਲਾਰੇ ਐੱਮ. ਆਈ. ਫੇਂਗ ਨੇ ਕਿਹਾ ਸੀ ਕਿ ਅਚਾਨਕ ਤੇਜ਼ੀ ਨਾਲ ਵਧੀ ਸਾਹ ਲੈਣ ‘ਚ ਤਕਲੀਫ਼ ਦੀ ਬੀਮਾਰੀ ਦਾ ਸਭ ਤੋਂ ਮੁੱਖ ਕਾਰਨ ਇਨਫਲੂਏਂਜ਼ਾ ਹੈ। ਵਿਸ਼ਵ ਸਿਹਤ ਸੰਗਠਨ ਵਲੋਂ ਇਸ ਬੀਮਾਰੀ ਦੇ ਪ੍ਰਕੋਪ ਬਾਰੇ ਜ਼ਿਆਦਾ ਜਾਣਕਾਰੀ ਲਈ ਚੀਨ ਨੂੰ ਅਪੀਲ ਕਰਨ ਮਗਰੋਂ ਇਹ ਕੌਮਾਂਤਰੀ ਮੁੱਦਾ ਬਣ ਗਿਆ। ਪਿਛਲੇ ਹਫ਼ਤੇ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਸਪਤਾਲ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਕਿਹਾ ਸੀ। ਨਾਲ ਹੀ ਇਹ ਵੀ ਕਿਹਾ ਸੀ ਕਿ ਸਿਹਤ ਮੰਤਰਾਲਾ ਚੀਨ ‘ਚ ਬੱਚਿਆਂ ‘ਚ ਸਾਹ ਦੀ ਬੀਮਾਰੀ ਦੇ ਮਾਮਲਿਆਂ ‘ਚ ਵਾਧੇ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ।

ਚੀਨ ‘ਚ ਫੈਲਣ ਵਾਲੀ ਨਵੀਂ ਬਿਮਾਰੀ ਦਾ ਨਾਮ ਨਿਮੋਨੀਆ (ਚੀਨ ਨਿਮੋਨੀਆ ਦਾ ਪ੍ਰਕੋਪ) ਦੱਸਿਆ ਜਾ ਰਿਹਾ ਹੈ। ਇਸ ਨਵੇਂ ਇਨਫੈਕਸ਼ਨ ਕਾਰਨ ਚੀਨ ਦੇ ਹਸਪਤਾਲਾਂ ‘ਚ ਬੱਚਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਵੇਂ ਵਾਇਰਸ ਨੂੰ ਰਹੱਸਮਈ ਨਿਮੋਨੀਆ ਵਾਇਰਸ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਦੇ ਕੁੱਝ ਲੱਛਣ ਆਮ ਨਿਮੋਨੀਆ ਵਰਗੇ ਹੁੰਦੇ ਹਨ ਅਤੇ ਕੁੱਝ ਵੱਖਰੇ ਵੀ ਹੁੰਦੇ ਹਨ। ਦਰਅਸਲ, ਜੇਕਰ ਨਿਮੋਨੀਆ ਦੀ ਗੱਲ ਕਰੀਏ ਤਾਂ ਇਸ ਤੋਂ ਪੀੜਤ ਬੱਚੇ ਬਲਗਮ ਦੇ ਨਾਲ ਖੰਘ, ਤੇਜ਼ ਬੁਖਾਰ ਅਤੇ ਫੇਫੜਿਆਂ ‘ਚ ਸੋਜ (ਚਾਈਨਾ ਨਿਮੋਨੀਆ ਵਾਇਰਸ ਦੇ ਲੱਛਣ) ਦੀ ਸ਼ਿਕਾਇਤ ਕਰਦੇ ਹਨ। ਦੂਜੇ ਪਾਸੇ ਚੀਨ ਦੇ ਇਸ ਰਹੱਸਮਈ ਨਿਮੋਨੀਆ ‘ਚ ਬੱਚਿਆਂ ਨੂੰ ਬਿਨਾਂ ਬਲਗਮ ਦੇ ਖੰਘ ਦੇ ਨਾਲ-ਨਾਲ ਤੇਜ਼ ਬੁਖ਼ਾਰ ਅਤੇ ਫੇਫੜਿਆਂ ‘ਚ ਸੋਜ ਦੀ ਸ਼ਿਕਾਇਤ ਹੋ ਰਹੀ ਹੈ।

Add a Comment

Your email address will not be published. Required fields are marked *