ਰਾਖੀ ਸਾਵੰਤ ਦੀ ਪਟੀਸ਼ਨ ’ਤੇ ਸ਼ਰਲਿਨ ਚੋਪੜਾ ਨੂੰ ਨੋਟਿਸ

ਮੁੰਬਈ – ਬਿੱਗ ਬੌਸ ਫੇਮ ਮਾਡਲ ਰਾਖੀ ਸਾਵੰਤ ਦੀ ਪਟੀਸ਼ਨ ’ਤੇ ਬਾਂਬੇ ਹਾਈ ਕੋਰਟ ਨੇ ਅਦਾਕਾਰਾ ਸ਼ਰਲਿਨ ਚੋਪੜਾ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਵਿਚ ਸ਼ਰਲਿਨ ਵੱਲੋਂ ਰਾਖੀ ਖ਼ਿਲਾਫ਼ ਮਾਣਹਾਨੀ ਅਤੇ ਅਸ਼ਲੀਲ ਵਤੀਰੇ ਦੇ ਦੋਸ਼ ਹੇਠ ਦਰਜ ਕਰਵਾਈ ਗਈ ਐੱਫ. ਆਈ. ਆਰ. ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਰਾਖੀ ਸਾਵੰਤ ਨੇ ਆਪਣੀ ਪਟੀਸ਼ਨ ’ਚ ਦੋਸ਼ ਲਾਇਆ ਹੈ ਕਿ ਸਾਥੀ ਮਾਡਲ ਸ਼ਰਲਿਨ ਚੋਪੜਾ ਨੇ ਬਦਲੇ ਦੀ ਭਾਵਨਾ ਨਾਲ ਉਸ ’ਤੇ ਕੇਸ ਦਰਜ ਕਰਵਾਇਆ ਹੈ। ਦੱਸਣਯੋਗ ਹੈ ਕਿ 31 ਅਕਤੂਬਰ 2022 ਨੂੰ ਅੰਬੋਲੀ ਪੁਲਸ ਸਟੇਸ਼ਨ ਨੇ ਰਾਖੀ ਸਾਵੰਤ ਵਿਰੁੱਧ ਮਾਮਲਾ ਦਰਜ ਕੀਤਾ ਸੀ ਅਤੇ ਦੋਸ਼ ਲਾਇਆ ਸੀ ਕਿ ਉਸ ਨੇ ਸ਼ਿਕਾਇਤਕਰਤਾ ਦੇ ਕੁਝ ਵੀਡੀਓ ਵਿਖਾਏ ਅਤੇ ਅਪਮਾਨਜਨਕ ਬਿਆਨ ਦਿੱਤੇ।

Add a Comment

Your email address will not be published. Required fields are marked *