ਅਮਰੀਕੀ ‘ਸਿੱਖ ਸੁਪਰਹੀਰੋ’ ’ਤੇ ਬਣੀ ਐਨੀਮੇਟਿਡ ਲਘੂ ਫਿਲਮ

ਨਿਊਯਾਰਕ – ਫਿਲਮ ਨਿਰਮਾਤਾ ਅਤੇ ਸ਼ੈੱਫ ਵਿਕਾਸ ਖੰਨਾ ਅਤੇ ਆਸਕਰ ਜੇਤੂ ਗੁਨੀਤ ਮੋਂਗਾ ਦੀ ਲਘੂ ਫਿਲਮ ‘ਅਮੈਰਿਕਨ ਸਿੱਖ’ ਸਮਾਵੇਸ਼, ਦਿਆਲਤਾ ਤੇ ਲਚਕੀਲੇਪਨ ਨੂੰ ਉਜਾਗਰ ਕਰਦੀ ਹੈ। ਅਮੈਰਿਕਨ ਸਿੱਖ ਸੁਪਰਹੀਰੋ ’ਤੇ ਬਣੀ ਇਸ ਲਘੂ ਫਿਲਮ ਦਾ ਨਿਰਦੇਸ਼ਨ ਰੇਆਨ ਵੈਸਟਰਾ ਨੇ ਕੀਤਾ ਹੈ ਅਤੇ ਖੰਨਾ ਅਤੇ ਮੋਂਗਾ ਇਸ ਦੇ ਕਾਰਜਕਾਰੀ ਨਿਰਮਾਤਾ ਹਨ। ਖੰਨਾ ਅਤੇ ਮੋਂਗਾ ਨੇ ਇਸ ਸਾਲ ਲਘੂ ਦਸਤਾਵੇਜ਼ੀ ਫਿਲਮ ‘ਦ ਐਲੀਫੈਂਟ ਵ੍ਹਿਸਪਰਸ’ ਲਈ ਆਸਕਰ ਐਵਾਰਡ ਜਿੱਤਿਆ ਸੀ। ਅਮਰੀਕੀ ਮੂਲ ਦੇ ਦਸਤਾਰਧਾਰੀ ਸਿੱਖ ਵਿਸ਼ਵਜੀਤ ਦੀ ਸੱਚੀ ਕਹਾਣੀ ’ਤੇ ਆਧਾਰਿਤ ਇਹ ਫਿਲਮ 10 ਮਿੰਟ ਤੋਂ ਵੀ ਘੱਟ ਸਮੇਂ ਦੀ ਹੈ।

Add a Comment

Your email address will not be published. Required fields are marked *