ਇਜ਼ਰਾਈਲ-ਹਮਾਸ ਜੰਗ ਵਿਚਾਲੇ PM ਨੇਤਨਯਾਹੂ ਨੇ ਮੰਗੀ ਮੁਆਫ਼ੀ

ਇਜ਼ਰਾਈਲੀ- ਵਿਰੋਧੀ ਪਾਰਟੀਆਂ ਅਤੇ ਸਹਿਯੋਗੀਆਂ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕਰ ਰਹੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਤਵਾਰ ਨੂੰ ਇਕ ਦਿਨ ਪਹਿਲਾਂ ਆਪਣੇ ਉਸ ਬਿਆਨ ਲਈ ਮੁਆਫ਼ੀ ਮੰਗੀ, ਜਿਸ ਵਿੱਚ ਉਨ੍ਹਾਂ ਨੇ ਹਮਾਸ ਦੇ 7 ਅਕਤੂਬਰ ਦੇ ਹਮਲੇ ਨੂੰ ਰੋਕਣ ‘ਚ ਅਸਫ਼ਲ ਰਹਿਣ ਲਈ ਸੁਰੱਖਿਆ ਏਜੰਸੀਆਂ ਨੂੰ ਦੋਸ਼ੀ ਠਹਿਰਾਇਆ ਸੀ। ਨੇਤਨਯਾਹੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਆਪਣੇ ਅਸਲ ਬਿਆਨ ਨੂੰ ਹਟਾਉਣ ਤੋਂ ਤੁਰੰਤ ਬਾਅਦ ਇਕ ਪੋਸਟ ਵਿੱਚ ਕਿਹਾ, “ਮੈਂ ਗਲਤ ਸੀ। ਪ੍ਰੈੱਸ ਕਾਨਫਰੰਸ ਤੋਂ ਬਾਅਦ ਜੋ ਗੱਲਾਂ ਮੈਂ ਕਹੀਆਂ, ਉਹ ਨਹੀਂ ਕਹੀਆਂ ਜਾਣੀਆਂ ਚਾਹੀਦੀਆਂ ਸਨ ਅਤੇ ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ।”

ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਮੈਂ ਸੁਰੱਖਿਆ ਏਜੰਸੀਆਂ ਦੇ ਸਾਰੇ ਮੁਖੀਆਂ ਦਾ ਪੂਰਾ ਸਮਰਥਨ ਕਰਦਾ ਹਾਂ। ਮੈਂ (IDF) ਚੀਫ਼ ਆਫ਼ ਸਟਾਫ਼ ਅਤੇ IDF ਕਮਾਂਡਰਾਂ ਤੇ ਸੈਨਿਕਾਂ ਨੂੰ ਸਹਾਇਤਾ ਭੇਜ ਰਿਹਾ ਹਾਂ, ਜੋ ਫਰੰਟ ਲਾਈਨ ‘ਤੇ ਹਨ ਅਤੇ ਸਾਡੇ ਲਈ ਲੜ ਰਹੇ ਹਨ।” ਨੇਤਨਯਾਹੂ ਨੇ ਸ਼ਨੀਵਾਰ ਦੇਰ ਰਾਤ X ‘ਤੇ ਇਕ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਹਮਾਸ ਦੇ ‘ਜੰਗ ਦੇ ਮਨਸੂਬਿਆਂ’ ਬਾਰੇ ਕੋਈ ਚੇਤਾਵਨੀ ਨਹੀਂ ਮਿਲੀ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫ਼ੌਜੀ ਖੁਫੀਆ ਮੁਖੀ ਅਤੇ ‘ਸ਼ਿਨ ਬੇਟ’ (ਇਜ਼ਰਾਈਲ ਦੀ ਅੰਦਰੂਨੀ ਸੁਰੱਖਿਆ ਸੇਵਾ) ਦੇ ਮੁਖੀ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਦਾ ਵਿਚਾਰ ਸੀ ਕਿ ਹਮਾਸ ਡਰਿਆ ਹੋਇਆ ਹੈ ਅਤੇ ਸਮਝੌਤਾ ਕਰਨਾ ਚਾਹੁੰਦਾ ਹੈ।

ਇਹ ਪੋਸਟ ਨੇਤਨਯਾਹੂ ਦੁਆਰਾ ਸ਼ਨੀਵਾਰ ਦੇਰ ਰਾਤ ਇਕ ਪ੍ਰੈੱਸ ਕਾਨਫਰੰਸ ਕਰਨ ਦੇ ਕੁਝ ਘੰਟਿਆਂ ਬਾਅਦ ਪ੍ਰਕਾਸ਼ਤ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਨੂੰ ਹਮਲੇ ਦੀ ਧਮਕੀ ਬਾਰੇ ਚਿਤਾਵਨੀ ਦਿੱਤੀ ਗਈ ਸੀ। ਇਸ ਨੂੰ ਐਤਵਾਰ ਸਵੇਰੇ ਹਟਾ ਦਿੱਤਾ ਗਿਆ ਅਤੇ ਕੁਝ ਮਿੰਟਾਂ ਬਾਅਦ ਬਦਲ ਦਿੱਤਾ ਗਿਆ। ਉਨ੍ਹਾਂ ਨਵੀਂ ਪੋਸਟ ਵਿੱਚ ਲਿਖਿਆ, “ਮੈਂ ਗਲਤ ਸੀ।” ਪ੍ਰੈੱਸ ਕਾਨਫਰੰਸ ਤੋਂ ਬਾਅਦ ਜੋ ਗੱਲਾਂ ਮੈਂ ਕਹੀਆਂ, ਉਹ ਨਹੀਂ ਕਹੀਆਂ ਜਾਣੀਆਂ ਚਾਹੀਦੀਆਂ ਸਨ ਅਤੇ ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਲਿਖਿਆ, “ਮੈਂ ਸੁਰੱਖਿਆ ਅਦਾਰੇ ਦੇ ਸਾਰੇ ਮੁਖੀਆਂ ਦਾ ਪੂਰਾ ਸਮਰਥਨ ਕਰਦਾ ਹਾਂ। ਮੈਂ ਫ਼ੌਜੀ ਮੁਖੀਆਂ ਅਤੇ IDF (ਇਜ਼ਰਾਈਲ ਡਿਫੈਂਸ ਫੋਰਸਿਜ਼) ਕਮਾਂਡਰਾਂ ਅਤੇ ਸੈਨਿਕਾਂ ਦਾ ਸਮਰਥਨ ਕਰਦਾ ਹਾਂ, ਜੋ ਫਰੰਟ ਲਾਈਨਾਂ ‘ਤੇ ਹਨ ਅਤੇ ਸਾਡੇ ਲਈ ਲੜ ਰਹੇ ਹਨ। ਅਸੀਂ ਮਿਲ ਕੇ ਜਿੱਤਾਂਗੇ।”

Add a Comment

Your email address will not be published. Required fields are marked *