ਹੁਣ ਪੰਜਾਬ ਦੇ ਇਸ ਸਕੂਲ ਦੇ ਬੱਚੇ ਪਏ ਬੀਮਾਰ, ਹਸਪਤਾਲ ਕਰਾਇਆ ਗਿਆ ਦਾਖ਼ਲ

ਜਲੰਧਰ : ਪੰਜਾਬ ਦੇ ਸਕੂਲਾਂ ‘ਚ ਬੱਚਿਆਂ ਦੇ ਬੀਮਾਰ ਹੋਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨ ਸੰਗਰੂਰ ਦੇ ਸਕੂਲ ‘ਚ ਖਾਣਾ ਖਾਣ ਮਗਰੋਂ 40 ਬੱਚੇ ਬੀਮਾਰ ਹੋ ਗਏ ਸਨ। ਹੁਣ ਜਲੰਧਰ ਦੇ ਸਕੂਲ ‘ਚ ਲੱਗੇ ਕੂਲਰ ਦਾ ਪਾਣੀ ਪੀਣ ਨਾਲ 12 ਬੱਚਿਆਂ ਦੇ ਬੀਮਾਰ ਹੋਣ ਬਾਰੇ ਪਤਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਤੁਰੰਤ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।

ਇਹ ਬੱਚੇ ਨਕੋਦਰ ਰੋਡ ‘ਤੇ ਸਥਿਤ ਇਕ ਕਾਨਵੈਂਟ ਸਕੂਲ ਦੇ ਦੱਸੇ ਜਾ ਰਹੇ ਹਨ, ਜੋ ਕਿ ਸਕੂਲ ‘ਚ ਲੱਗੇ ਕੂਲਰ ਦਾ ਪਾਣੀ ਪੀਣ ਕਾਰਨ ਬੀਮਾਰ ਹੋਏ ਹਨ। ਬੱਚਿਆਂ ਦੇ ਬੀਮਾਰ ਹੋਣ ਕਾਰਨ ਸਕੂਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ‘ਚ ਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਨੂੰ ਬੱਚਿਆਂ ਨੇ ਜਿਵੇਂ ਹੀ ਕੂਲਰ ਦਾ ਪਾਣੀ ਪੀਤਾ ਤਾਂ ਤੁਰੰਤ ਬਾਅਦ ਉਨ੍ਹਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਬੱਚਿਆਂ ਦਾ ਕਹਿਣਾ ਹੈ ਕਿ ਕੂਲਰ ‘ਚ ਛਿਪਕਲੀ ਅਤੇ ਚੂਹੇ ਮਰੇ ਹੋਏ ਸਨ। ਫਿਲਹਾਲ ਦੇਰ ਰਾਤ ਤੱਕ ਬੱਚਿਆਂ ਦਾ ਇਲਾਜ ਚੱਲ ਰਿਹਾ ਸੀ।

Add a Comment

Your email address will not be published. Required fields are marked *