ਨਿਊਜੀਲੈਂਡ ਦੀ ਮੀਆ ਮੋਟੂ ਨੇ ਜਿੱਤਿਆ ਵਰਲਡ ਟਾਈਟਲ ਬੋਕਸਿੰਗ ਕੰਪੀਟਿਸ਼ਨ
December 4, 2023
ਆਕਲੈਂਡ – ਫੈਂਗਰਾਏ ਵਿੱਚ ਹੋਏ ਬਾਕਸਿੰਗ ਦੇ ਵਰਲਡ ਬੈਂਟਮਵੇਟ ਵਰਲਡ ਟਾਈਟਲ ਵਿੱਚ ਨਿਊਜੀਲੈਂਡ ਦੀ ਮੀਆ ਮੋਟੂ ਨੇ ਆਪਣਾ ਵਰਲਡ ਟਾਈਟਲ ਡਿਫੈਂਡ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ, ਮੀਆ ਦਾ ਫਾਈਨਲ ਮੁਕਾਬਲਾ ਭਾਰਤ ਦੀ ਚਾਂਦਨੀ ਮਹਿਰਾ ਨਾਲ ਸੀ। ਫੈਂਗਰਾਏ ਵਿੱਚ ਹੋਏ ਫਾਈਨਲ ਮੁਕਾਬਲੇ ਵਿੱਚ ਚਾਂਦਨੀ ਮਹਿਰਾ ਵਲੋਂ ਮੀਆ ਮੋਟੂ ਨੂੰ ਕਾਫੀ ਕਰੜੀ ਟੱਕਰ ਦਿੱਤੀ ਗਈ ਸੀ। ਮੀਆ ਨੇ ਇਸ ਕੰਪੀਟਿਸ਼ਨ ਦੌਰਾਨ ਲੋਕਲ ਭਾਈਚਾਰੇ ਵਲੋਂ ਮਿਲੀ ਸੁਪੋਰਟ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਦੂਜੇ ਪਾਸੇ ਚਾਂਦਨੀ ਮਹਿਰਾ ਨੇ ਵੀ ਇਸ ਪ੍ਰਤੀਯੋਗਿਤਾ ਦੌਰਾਨ ਆਪਣੀ ਕਾਰਜਗੁਜਾਰੀ ਤੋਂ ਕਾਫੀ ਸੰਤੁਸ਼ਟੀ ਪ੍ਰਗਟਾਈ ਹੈ ਅਤੇ ਅਗਲੀ ਵਾਰ ਇਸ ਪ੍ਰਤੀਯੋਗਿਤਾ ਲਈ ਹੋਰ ਵੀ ਸਖਤ ਤਿਆਰੀ ਕਰਨ ਦੀ ਗੱਲ ਆਖੀ ਹੈ।

