ਨਿਊਜੀਲੈਂਡ ਵਾਸੀਆਂ ਨੂੰ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਵੱਲੋਂ ਤੋਹਫਾ

ਆਕਲੈਂਡ – ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਆਪਣੀ ਨਵੀਂ ਸਰਕਾਰ ਦੀ ਪਹਿਲੇ 100 ਦਿਨ ਦੀ ਯੋਜਨਾ ਤਹਿਤ ਨਿਊਜੀਲੈਂਡ ਵਾਸੀਆਂ ਨੂੰ ਇੱਕ ਹੋਰ ਰਾਹਤ ਦੇਣ ਦਾ ਫੈਸਲਾ ਲਿਆ ਹੈ। ਕ੍ਰਿਸਟੋਫਰ ਲਕਸਨ ਨੇ ਐਲਾਨ ਕੀਤਾ ਹੈ ਕਿ ਨਿਊਜੀਲੈਂਡ ਵਾਸੀਆਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਟੈਕਸ ਕ੍ਰੈਡਿਟ ਵਿੱਚ ਵਾਧਾ ਕੀਤਾ ਜਾਏਗਾ ਅਤੇ ਇਸਨੂੰ ਵੈਲਕਮ ਬੂਸਟ ਦਾ ਨਾਮ ਦਿੱਤਾ ਹੈ। ਸਰਕਾਰ ਵਲੋਂ 1 ਅਪ੍ਰੈਲ 2024 ਤੋਂ ਵਰਕਿੰਗ ਫਾਰ ਫੈਮਿਲੀ ਟੈਕਸ ਕ੍ਰੈਡਿਟ ਵਿੱਚ ਵਾਧਾ ਕੀਤਾ ਜਾਏਗਾ।
ਦ ਫੈਮਿਲੀ ਟੈਕਸ ਕ੍ਰੈਡਿਟ ਰੇਟਸ ਨੂੰ ਪ੍ਰਤੀ ਹਫਤੇ ਸਭ ਤੋਂ ਵੱਡੇ ਬੱਚੇ ਲਈ $136 ਤੋਂ ਵਧਾਕੇ $144 ਕਰ ਦਿੱਤਾ ਜਾਏਗਾ ਅਤੇ ਬਾਕੀ ਦੇ ਬੱਚਿਆਂ ਲਈ $111 ਤੋਂ $117 ਪ੍ਰਤੀ ਬੱਚਾ ਕਰ ਦਿੱਤਾ ਜਾਏਗਾ। ਬੈਸਟ ਸਟਾਰਟ ਟੈਕਸ ਕ੍ਰੈਡਿਟ ਨੂੰ ਵਧਾਕੇ $69 ਤੋਂ $73 ਪ੍ਰਤੀ ਹਫਤਾ ਕਰ ਦਿੱਤਾ ਜਾਏਗਾ।
ਕ੍ਰਿਸਟੋਫਰ ਲਕਸਨ ਨੇ ਇਹ ਵੀ ਕਿਹਾ ਹੈ ਕਿ ਇਸ ਉੱਦਮ ਤੋਂ ਇਲਾਵਾ ਮਹਿੰਗਾਈ ਘਟਾਉਣ ਲਈ ਉਹ ਰਿਜ਼ਰਵ ਬੈਂਕ ਵਲੋਂ ਸਿੰਗਲ ਮੈਂਡੇਟ ਵੀ ਅਮਲ ਵਿੱਚ ਲਿਆਉਣ ਲਈ ਨਵਾਂ ਕਾਨੂੰਨ, ਹਾਊਸ ਵਿੱਚ ਅਗਲੇ ਹਫਤੇ ਪੇਸ਼ ਕਰਨਗੇ।

Add a Comment

Your email address will not be published. Required fields are marked *