ਰਾਮਕੁਮਾਰ ਰਾਮਨਾਥਨ ਨੇ ITF ਕਲਬੁਰਗੀ ਓਪਨ ਖਿਤਾਬ ਜਿੱਤਿਆ

ਕਲਬੁਰਗੀ : ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਐਤਵਾਰ ਨੂੰ ਇੱਥੇ ਪੁਰਸ਼ ਸਿੰਗਲਜ਼ ਦੇ ਇੱਕਤਰਫਾ ਫਾਈਨਲ ਵਿੱਚ ਆਸਟਰੀਆ ਦੇ ਡੇਵਿਡ ਪਿਚਲਰ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਕਲਬੁਰਗੀ ਓਪਨ ਟੈਨਿਸ ਟੂਰਨਾਮੈਂਟ ਵਿੱਚ ਆਪਣਾ ਤੀਜਾ ਆਈ. ਟੀ. ਐਫ. ਖ਼ਿਤਾਬ ਜਿੱਤ ਲਿਆ। ਪਿਛਲੇ ਹਫ਼ਤੇ ਆਈ. ਟੀ. ਐਫ. ਮੁੰਬਈ ਓਪਨ ਖ਼ਿਤਾਬ ਜਿੱਤਣ ਵਾਲੇ ਰਾਮਕੁਮਾਰ ਨੇ ਪਿਚਲਰ ਨੂੰ ਸਿਰਫ਼ 64 ਮਿੰਟਾਂ ਵਿੱਚ 6-2, 6-1 ਨਾਲ ਹਰਾ ਕੇ ਪਿਛਲੇ 57 ਦਿਨਾਂ ਵਿੱਚ ਆਪਣਾ ਤੀਜਾ ਆਈ. ਟੀ. ਐਫ. ਖ਼ਿਤਾਬ ਜਿੱਤ ਲਿਆ ਹੈ।

ਭਾਰਤੀ ਡੇਵਿਸ ਕੱਪ ਟੀਮ ਦੇ ਮੈਂਬਰ ਰਾਮਕੁਮਾਰ ਨੂੰ ਇਸ ਜਿੱਤ ਲਈ US$3200 ਦਾ ਚੈੱਕ ਅਤੇ 25 ATP ਅੰਕ ਮਿਲੇ। ਪਿਚਲਰ ਨੇ US$2120 ਤੋਂ ਇਲਾਵਾ 16 ATP ਅੰਕ ਪ੍ਰਾਪਤ ਕੀਤੇ। ਰਾਮਕੁਮਾਰ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਲਗਾਤਾਰ ਦੂਜਾ ਖਿਤਾਬ ਜਿੱਤਣ ਤੋਂ ਬਾਅਦ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਂ ਪਿਛਲੇ ਦੋ ਹਫ਼ਤਿਆਂ ਵਿੱਚ ਆਪਣਾ ਸਰਵੋਤਮ ਟੈਨਿਸ ਖੇਡਿਆ ਹੈ। ਸ਼ੁਰੂ ਵਿਚ ਇੱਥੋਂ ਦਾ ਕੋਰਟ ਮੇਰੇ ਲਈ ਅਨੁਕੂਲ ਨਹੀਂ ਸੀ ਪਰ ਮੈਂ ਬਹੁਤ ਜਲਦੀ ਇਸ ਨਾਲ ਅਨੁਕੂਲ ਹੋ ਗਿਆ।

Add a Comment

Your email address will not be published. Required fields are marked *