ਸਾਨ ਫ੍ਰਾਂਸਿਸਕੋ ‘ਚ ਭਾਰਤੀ ਦੂਤਘਰ ‘ਤੇ ਹੋਏ ਹਮਲੇ ਦੀ ਸੁਖੀ ਚਾਹਲ ਨੇ ਕੀਤੀ ਨਿਖੇਧੀ

ਸੈਨ ਫ੍ਰਾਂਸਿਸਕੋ : ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਤੋਂ ਕੁਝ ਦਿਨ ਪਹਿਲਾਂ ਅਮਰੀਕਾ ਵਿਖੇ ਸੈਨ ਫ੍ਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ‘ਤੇ ਹਮਲਾ ਕੀਤਾ ਗਿਆ ਅਤੇ ਇਸ ਦੀਆਂ ਕੰਧਾਂ ‘ਤੇ “ਖਾਲਿਸਤਾਨ ਜ਼ਿੰਦਾਬਾਦ” ਦੇ ਨਾਅਰੇ ਲਿਖੇ ਗਏ। ਅਮਰੀਕਾ ਸਥਿਤ ਪੰਜਾਬ ਫਾਉਂਡੇਸ਼ਨ ਦੇ ਸੰਸਥਾਪਕ ਸੁੱਖੀ ਚਾਹਲ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਇਕ ਟਵੀਟ ਜ਼ਰੀਏ ਇਸ ਘਟਨਾ ਨੂੰ ਕਾਇਰਤਾ ਪੂਰਨ ਹਮਲਾ ਕਰਾਰ ਦਿੱਤਾ ਹੈ।

PunjabKesari

ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਅਜਿਹੀ ਹਰਕਤ ਸੰਭਾਵਤ ਤੌਰ ‘ਤੇ ਭਾਰਤੀ ਅਧਿਕਾਰੀਆਂ ਅਤੇ ਵਿਦੇਸ਼ਾਂ ਦੇ ਮਿਸ਼ਨਾਂ ਨੂੰ ਪਰੇਸ਼ਾਨ ਕਰੇਗੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਸਾਨ ਫ੍ਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ਦੇ ਪ੍ਰਵੇਸ਼ ਦੁਆਰ ਦੀ ਕੰਧ ‘ਤੇ “ਖਾਲਿਸਤਾਨ ਜ਼ਿੰਦਾਬਾਦ” ਦੇ ਨਾਅਰੇ ਲਿਖੇ ਦਿਖਾਈ ਦੇ ਰਹੇ ਹਨ।ਦਿਲਚਸਪ ਗੱਲ ਇਹ ਹੈ ਕਿ ਕਰਾਚੀ-ਪਾਕਿਸਤਾਨ ਸਥਿਤ ਗੈੱਟ ਟੀਵੀ  ਇਸ ਘਟਨਾ ਨੂੰ ਆਪਣੀ ਵੈਬਸਾਈਟ ‘ਤੇ ਰਿਪੋਰਟ ਕਰਨ ਵਾਲਾ ਪਹਿਲਾ ਚੈਨਲ ਹੈ।

ਇਸ ਤੋਂ ਪਹਿਲਾਂ ਸਿੱਖਸ ਫਾਰ ਜਸਟਿਸ (SFJ) ਜੋ ਕਿ ਇੱਕ ਖਾਲਿਸਤਾਨ ਪੱਖੀ ਸਮੂਹ ਹੈ ਨੇ 15 ਅਗਸਤ ਯਾਨੀ ਭਾਰਤੀ ਸੁਤੰਤਰਤਾ ਦਿਵਸ ਮੌਕੇ ਮੈਲਬੌਰਨ, ਲੰਡਨ, ਮਿਲਾਨ, ਸਾਨ ਫਰਾਂਸਿਸਕੋ, ਵੈਨਕੂਵਰ ਅਤੇ ਟੋਰਾਂਟੋ ਵਿੱਚ ਭਾਰਤੀ ਦੂਤਘਰਾਂ ਵਿੱਚ “ਖਾਲਿਸਤਾਨ ਦੀ ਸਥਾਪਨਾ – ਬਲਾਕ ਤਿਰੰਗਾ” ਲਈ ਇੱਕ ਵੱਖਵਾਦੀ ਮੁਹਿੰਮ ਚਲਾਉਣ ਦੀ ਗੱਲ ਆਖੀ ਸੀ। SFJ ਦੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਉਹ ਸਿੱਖ ਹੋਮਲੈਂਡ ਪੰਜਾਬ ‘ਤੇ ਭਾਰਤ ਦੇ 75 ਸਾਲਾਂ ਦੇ ਦਮਨਕਾਰੀ ਕਬਜ਼ੇ ਦਾ ਅੰਤਰਰਾਸ਼ਟਰੀਕਰਨ ਕਰਨ ਲਈ 15 ਅਗਸਤ ਦੀ ਸਿਵਲ ਕਾਰਵਾਈ ਕਰ ਰਿਹਾ ਹੈ।

Add a Comment

Your email address will not be published. Required fields are marked *