ਗੌਤਮ ਸਿੰਘਾਨੀਆ ਪਰਿਵਾਰ ਦੇ ਵਿਵਾਦ ‘ਚ ਸੁਤੰਤਰ ਨਿਰਦੇਸ਼ਕ ਨੇ ਲਿਆ ਵੱਡਾ ਫ਼ੈਸਲਾ

ਨਵੀਂ ਦਿੱਲੀ – ਰੇਮੰਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਗੌਤਮ ਸਿੰਘਾਨੀਆ ਦੇ ਪਰਿਵਾਰਿਕ ਵਿਵਾਦ ਦੇ ਸੁਤੰਤਰ ਡਾਇਰੈਕਟਰਾਂ (ਇੰਡੀਪੈਂਡੈਂਟ ਡਾਇਰੈਕਟਰ) ਨੇ ਛੋਟੇ ਸ਼ੇਅਰਧਾਰਕਾਂ ਦੇ ਹਿੱਤ ਵਿਚ ਵੱਡਾ ਫ਼ੈਸਲਾ ਲਿਆ ਹੈ। ਸੁਤੰਤਰ ਡਾਇਰੈਕਟਰਾਂ ਨੇ ਕਿਹਾ ਕਿ ਉਹ ਪਰਿਵਾਰਿਕ ਵਿਵਾਦ ਤੋਂ ਬਾਅਦ ਪੈਦਾ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਇਸ ਨਾਲ ਕੰਪਨੀ ਦੇ ਮਾਮਲਿਆਂ ਅਤੇ ਕਾਰੋਬਾਰ ਦਾ ਪ੍ਰਬੰਧਨ ਕਰਨ ਦੀ ਸਮਰੱਥਾ ਪ੍ਰਭਾਵਿਤ ਨਾ ਹੋਵੇ।

ਕੰਪਨੀ ਵਲੋਂ ਬੀ. ਐੱਸ. ਈ. ਨੂੰ ਦਿੱਤੀ ਜਾਣਕਾਰੀ ’ਚ ਸੁਤੰਤਰ ਡਾਇਰੈਕਟਰਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਨ੍ਹਾਂ ਨੇ ਸਲਾਹ ਦੇਣ ਲਈ ਸੀਨੀਅਰ ਸੁਤੰਤਰ ਕਾਨੂੰਨੀ ਸਲਾਹਕਾਰ ਬਰਜਿਸ ਦੇਸਾਈ ਨੂੰ ਬਣਾਈ ਰੱਖਣ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਪ੍ਰਮੋਟਰਾਂ ਜਾਂ ਕੰਪਨੀ ਨਾਲ ਕੋਈ ਸਬੰਧ ਨਹੀਂ ਹੈ। ਬਿਆਨ ’ਚ ਕਿਹਾ ਗਿਆ ਕਿ ਸੁਤੰਤਰ ਡਾਇਰੈਕਟਰ (ਆਈ. ਡੀ.) ਪਿਛਲੇ ਕੁੱਝ ਹਫ਼ਤਿਆਂ ਤੋਂ ਬੈਠਕ ਕਰ ਰਹੇ ਹਨ ਅਤੇ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ, ਕਿਉਂਕਿ ਇਹ ਕੰਪਨੀ ਅਤੇ ਹੋਰ ਸ਼ੇਅਰਧਾਰਕਾਂ ਨੂੰ ਪ੍ਰਭਾਵਿਤ ਕਰਦਾ ਹੈ।

ਅਸੀਂ ਗੈਰ-ਪ੍ਰਮੋਟਰ ਘੱਟ ਗਿਣਤੀ ਸ਼ੇਅਰਧਾਰਕਾਂ, ਕਰਮਚਾਰੀਆਂ ਅਤੇ ਹੋਰ ਹਿੱਤਧਾਰਕਾਂ ਦੇ ਹਿੱਤਾਂ ਦੀ ਹਮੇਸ਼ਾ ਰੱਖਿਆ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਨ। ਕੰਪਨੀ ਨੇ ਕਿਹਾ ਕਿ ਆਈ. ਡੀ. ਇਹ ਯਕੀਨੀ ਕਰਨ ਲਈ ਚੌਕਸ ਹਨ ਕਿ ਦੋ ਪ੍ਰਮੋਟਰ ਡਾਇਰੈਕਟਰਾਂ ਦਰਮਿਆਨ ਵਿਆਹੁਤਾ ਵਿਵਾਦ ਕਿਸੇ ਵੀ ਤਰ੍ਹਾਂ ਨਾਲ ਕੰਪਨੀ ਦੇ ਮਾਮਲਿਆਂ ਅਤੇ ਕਾਰੋਬਾਰ ਦੇ ਪ੍ਰਬੰਧਨ ਵਿਚ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦੀ ਸਮਰੱਥਾ ਨੂੰ ਪ੍ਰਭਾਵਿਤ ਨਾ ਕਰੇ।

ਹਾਲਾਂਕਿ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਾ ਤਾਂ ਕਿਸੇ ਕਾਨੂੰਨ ਅਤੇ ਨਾ ਹੀ ਕਾਰੋਬਾਰ ਸੰਚਾਲਿਤ ਕਰਨ ਨਾਲ ਜੁੜੇ ਕਿਸੇ ਮਾਪਦੰਡ ਨੂੰ ਅਜਿਹੇ ਵਿਵਾਹਿਕ ਵਿਵਾਦਾਂ ਦੀ ਜਾਂਚ ਜਾਂ ਉਸ ਦੇ ਗੁਣ-ਦੋਸ਼ ਦੀ ਜਾਂਚ ਕਰਨ ਲਈ ਆਈ. ਡੀ. ਦੀ ਲੋੜ ਹੁੰਦੀ ਹੈ। ਇਹ ਆਈ. ਡੀ. ਦੇ ਅਧਿਕਾਰ ਖੇਤਰ ਤੋਂ ਪਰੇ ਹੈ। ਸੁਤੰਤਰ ਡਾਇਰੈਕਟਰ ਮੁਕੀਤਾ ਝਾਵੇਰੀ, ਆਸ਼ੀਸ਼ ਕਪਾੜੀਆ, ਦਿਨੇਸ਼ ਲਾਲ, ਕੇ. ਨਰਸਿਮਹਾ ਮੂਰਤੀ ਅਤੇ ਸ਼ਿਵ ਸੁਰਿੰਦਰ ਕੁਮਾਰ ਨੇ ਇਹ ਚਿੱਠੀ ਲਿਖੀ। ਇਸ ਤੋਂ ਪਹਿਲਾਂ ਪਰਿਵਾਰਿਕ ਵਿਵਾਦ ਵਿਚ ਫਸੇ ਰੇਮੰਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਗੌਤਮ ਸਿੰਘਾਨੀਆ ਨੇ ਆਪਣੇ ਕਰਮਚਾਰੀਆਂ ਅਤੇ ਬੋਰਡ ਆਫ ਡਾਇਰੈਕਟਰਜ਼ ਨੂੰ ਕੰਮਕਾਜ ਆਮ ਵਾਂਗ ਚੱਲਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਇਸ ਦੇ ਸੁਚਾਰੂ ਸੰਚਾਲਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

Add a Comment

Your email address will not be published. Required fields are marked *