7,000 ਕਿਲੋਮੀਟਰ ਐਕਸਪ੍ਰੈੱਸਵੇਅ ਦੀ ਯੋਜਨਾ ’ਚ PM ਗਤੀਸ਼ਕਤੀ ਦੀ ਪ੍ਰਮੁੱਖ ਭੂਮਿਕਾ
![](http://mehakewattan.com/wp-content/uploads/2023/10/2023_10image_16_50_161219974modi-ll.jpg)
ਨਵੀਂ ਦਿੱਲੀ – ਪੀ. ਐੱਮ. ਗਤੀਸ਼ਕਤੀ ਪਹਿਲ ਨੇ ਲਗਭਗ 7000 ਕਿਲੋਮੀਟਰ ਐਕਸਪ੍ਰੈੱਸਵੇਅ ਦੀ ਯੋਜਨਾ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ। ਇਕ ਅਧਿਕਾਰੀ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿਚ ਇਸ ਪਹਿਲ ਦੇ ਤਹਿਤ ਜੀ. ਆਈ. ਐੱਸ. ਮਾਨਚਿੱਤਰਾਂ ਦੇ ਮਾਧਿਅਮ ਰਾਹੀਂ ਸਰਵੇਖਣ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਵਪਾਰ ਅਤੇ ਉਦਯੋਗ ਮੰਤਰਾਲਾ ਨੇ ਕਿਹਾ ਕਿ ਨਵੀਂ ਰੇਲਵੇ ਲਾਈਨ ਲਈ ਅੰਤਿਮ ਸਥਾਨ ਸਰਵੇਖਣ (ਐੱਫ. ਐੱਲ. ਐੱਸ.) ਵਿਚ ਤੇਜ਼ੀ ਲਿਆਂਦੀ ਹੈ।
ਇਸ ਦੇ ਅਧੀਨ 2022-23 ਵਿਚ ਲਗਭਗ 400 ਯੋਜਨਾਵਾਂ ਦਾ ਐੱਫ. ਐੱਲ. ਐੱਸ. ਹੋਇਆ ਜਦ ਕਿ ਇਸ ਤੋਂ ਪਿਛਲੇ ਸਾਲ ਇਹ ਗਿਣਤੀ ਸਿਰਫ 57 ਸੀ। ਅਧਿਕਾਰੀ ਨੇ ਕਿਹਾ ਕਿ ਇਸ ਮੰਚ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਪਾਈਪਲਾਈਨ ਲਈ ਵਿਸਤ੍ਰਿਤ ਸਰਵੇਖਣ ’ਚ ਵੀ ਮਦਦ ਕੀਤੀ ਹੈ। ਇਸ ਦੇ ਮਾਧਿਅਮ ਰਾਹੀਂ ਇਹ ਪ੍ਰਕਿਰਿਆ 6-9 ਮਹੀਨੇ ਤੋਂ ਘਟ ਕੇ ਸਿਰਫ ਕੁੱਝ ਘੰਟਿਆਂ ਦੀ ਹੋ ਗਈ ਹੈ। ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਪੀ. ਐੱਮ. ਗਤੀਸ਼ਕਤੀ ਪਹਿਲ ਦੇ ਦੋ ਸਾਲ ਪੂਰੇ ਹੋਣ ’ਤੇ ‘ਪੀ. ਐੱਮ. ਗਤੀਸ਼ਕਤੀ ਦਾ ਸਾਰ ਸੰਗ੍ਰਹਿ’ ਜਾਰੀ ਕੀਤਾ ਹੈ।