‘ਸਾਲਾਰ : ਪਾਰਟ 1 ਸੀਜ਼ਫਾਇਰ’ ਦਾ ਅੱਜ ਹੋ ਰਿਹਾ ਹੈ ਟਰੇਲਰ ਰਿਲੀਜ਼

ਮੁੰਬਈ – ਹੋਮਬਲੇ ਫਿਲਮਸ ‘ਸਾਲਾਰ ਪਾਰਟ 1 : ਸੀਜ਼ਫਾਇਰ’ ਯਕੀਨੀ ਤੌਰ ’ਤੇ ਇਸ ਸਾਲ ਦੀਆਂ ਬਹੁਤ ਉਡੀਕੀਆਂ ਜਾ ਰਹੀਆਂ ਫਿਲਮਾਂ ’ਚੋਂ ਇਕ ਹੈ। ਟੀਜ਼ਰ ਦੇ ਰਿਲੀਜ਼ ਹੋਣ ਤੇ ਪੋਸਟਰਸ ਵੱਡੇ ਪੱਧਰ ’ਤੇ ਵਾਇਰਲ ਹੋਣ ਤੋਂ ਬਾਅਦ, ਪ੍ਰਸ਼ੰਸਕ ਤੇ ਦਰਸ਼ਕ ਫਿਲਮ ਦੇ ਟ੍ਰੇਲਰ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਅਜਿਹੀ ਸਥਿਤੀ ’ਚ ਹੁਣ ਹੋਮਬਲੇ ਫਿਲਮਸ ਪ੍ਰਭਾਸ ਸਟਾਰਰ ਫਿਲਮ ਦਾ ਟ੍ਰੇਲਰ ਡਿਜੀਟਲ ਰੂਪ ’ਚ 1 ਸਤੰਬਰ ਨੂੰ ਸ਼ਾਮ 7.19 ਵਜੇ ਹੋਮਬਲੇ ਫਿਲਮਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕਰੇਗੀ, ਜੋ ਕਿ ‘ਸਾਲਾਰ’ ਦੇ ਪ੍ਰਸ਼ੰਸਕਾਂ ਲਈ ਯਕੀਨੀ ਤੌਰ ’ਤੇ ਇਕ ਰੋਮਾਂਚਕ ਖਬਰ ਹੈ।

ਟ੍ਰੇਲਰ ਲਾਂਚ ਤੋਂ ਪਹਿਲਾਂ ਫਿਲਮ ਨਿਰਮਾਤਾ ਪ੍ਰਸ਼ਾਂਤ ਨੀਲ ਨੇ ਕਿਹਾ, ‘ਸਾਲਾਰ’ ਮੇਰੇ ਦਿਮਾਗ ’ਚ 15 ਸਾਲ ਪਹਿਲਾਂ ਆਈ ਸੀ, ਉਸ ਸਮੇਂ ਜੋ ਵਿਚਾਰ ਮੇਰੇ ਦਿਮਾਗ ’ਚ ਸੀ, ਉਹ ਬਹੁਤ ਵੱਡੇ ਬਜਟ ਦਾ ਸੀ। ਮੈਂ ਆਪਣੀ ਪਹਿਲੀ ਫਿਲਮ ‘ਉਗਰਮ’ ਬਣਾਈ, ਫਿਰ ‘ਕੇ.ਜੀ.ਐੱਫ’ ਤੇ ਮੈਂ ਅੱਠ ਸਾਲ ਤੱਕ ‘ਕੇ.ਜੀ.ਐੱਫ’ ’ਚ ਰੁੱਝਿਆ ਰਿਹਾ। ਅੰਤ ’ਚ ਕੋਵਿਡ ਦੌਰਾਨ, ਮੈਂ ਪ੍ਰਭਾਸ ਨੂੰ ਇਹ ਵਿਸ਼ਾ ਸੁਣਾਇਆ। ਉਹ ਅਜਿਹਾ ਕਰਨ ਲਈ ਰਾਜ਼ੀ ਹੋ ਗਏ। ਇਹ ਫਿਲਮ 22 ਦਸੰਬਰ ਨੂੰ ਹਿੰਦੀ, ਤਾਮਿਲ, ਤੇਲਗੂ, ਕੰਨੜ ਤੇ ਮਲਿਆਲਮ ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *