SCO ਸਿਖ਼ਰ ਸੰਮੇਲਨ ‘ਚ ਸ਼ਾਹਬਾਜ਼ ਸ਼ਰੀਫ ਬਣੇ ਮਜ਼ਾਕ ਦੇ ਪਾਤਰ

ਸਮਰਨਕੰਦ/ਇਸਲਾਮਾਬਾਦ – ਉਜਬੇਕਿਸਤਾਨ ਦੇ ਸਮਰਕੰਦ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸਿਖ਼ਰ ਸੰਮੇਲਨ ਦੌਰਾਨ ਇਕ ਘਟਨਾ ਅਜਿਹੀ ਹੋਈ ਹੈ, ਜਿਸ ਨਾਲ ਪਾਕਿਸਤਾਨ ਦੇ ਲੋਕ ਖੁਦ ਨੂੰ ਸ਼ਰਮਿੰਦਾ ਮਹਿਸੂਸ ਕਰ ਰਹੇ ਹਨ। ਐੱਸ. ਸੀ. ਓ. ਦੀ ਸ਼ਿਖਰ ਬੈਠਕ ਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਆਡੀਓ ਟਰਾਂਸਲੈਟਰ ਨਹੀਂ ਸੰਭਾਲ ਸਕੇ ਸ਼ਰੀਫ

ਪੁਤਿਨ ਅਤੇ ਸ਼ਰੀਫ ਇਕ-ਦੂਸਰੇ ਦੀ ਭਾਸ਼ਾ ਨਹੀਂ ਜਾਣਦੇ ਹਨ, ਇਸ ਲਈ ਉਨ੍ਹਾਂ ਨੇ ਆਡੀਓ ਟਰਾਂਸਲੇਟਰ ਦਾ ਸਹਾਰਾ ਲੈਣਾ ਸੀ। ਪਰ ਸ਼ਾਹਬਾਜ਼ ਸ਼ਰੀਫ ਦੇ ਕੰਨ ਵਿਚ ਲੱਗਾ ਈਅਰਪੀਸ ਵਾਰ-ਵਾਰ ਡਿੱਗ ਰਿਹਾ ਸੀ। ਕਈ ਵਾਰ ਉਨ੍ਹਾਂ ਨੇ ਖੁਦ ਸੰਭਾਲ ਕੇ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅਜਿਹਾ ਹੋਇਆ ਨਹੀਂ। ਉਦੋਂ ਸ਼ਰੀਫ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਕੋਈ ਮੇਰੀ ਮਦਦ ਕਰੇਗਾ? ਇਸ ’ਤੇ ਇਕ ਆਦਮੀ ਆ ਕੇ ਉਨ੍ਹਾਂ ਦੇ ਕੰਨ ਵਿਚ ਹੈੱਡਫੋਨ ਲਗਾ ਕੇ ਜਾਂਦਾ ਹੈ ਪਰ ਉਹ ਫਿਰ ਡਿੱਗ ਜਾਂਦਾ ਹੈ। ਇਸ ਤਰ੍ਹਾਂ ਉਹ ਮਜ਼ਾਕ ਦਾ ਪਾਤਰ ਬਣ ਗਏ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਨੇ ਵੀ ਸਾਂਝੀ ਕੀਤੀ ਵੀਡੀਓ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ ਕਿ ਕੌਮਾਂਤਰੀ ਮੰਚਾਂ ’ਤੇ ਪਾਕਿਸਤਾਨ ਨੂੰ ਸ਼ਰਮਿੰਦਾ ਕੀਤਾ ਜਾ ਰਿਹਾ ਹੈ। ਇਮਰਾਨ ਦੀ ਪਾਰਟੀ ਵੱਲੋਂ ਕਸੇ ਜਾ ਰਹੇ ਤੰਜ ਵਿਚਾਲੇ ਮੁਸਲਿਮ ਲੀਗ ਨਵਾਜ਼ ਨੇ ਟਵੀਟ ਕਰ ਕੇ ਸ਼ਾਹਬਾਜ਼ ਸ਼ਰੀਫ ਨੂੰ ਗਲੋਬਲ ਲੀਡਰ ਦੱਸਿਆ ਹੈ।

ਹੱਸਣ ਲੱਗੇ ਪੁਤਿਨ 

ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਇਸ ਮੀਟਿੰਗ ਦੀ ਵੀਡੀਓ ਜਾਰੀ ਕਰ ਦਿੱਤਾ। ਇਸ ਵਿਚ ਸ਼ਾਹਬਾਜ਼ ਸ਼ਰੀਫ ਨੂੰ ਜੱਦੋਜਹਿਦ ’ਤੇ ਪੁਤਿਨ ਹੱਸਦੇ ਹੋਏ ਦਿਖਾਈ ਦੇ ਰਹੇ ਹਨ। ਉਸ ਤੋਂ ਬਾਅਦ ਤੋਂ ਸੋਸ਼ਲ ਮੀਡੀਆ ’ਤੇ ਸ਼ਾਹਬਾਜ਼ ਸ਼ਰੀਫ ਦਾ ਖੂਬ ਮਜ਼ਾਕ ਉਡਿਆ।

Add a Comment

Your email address will not be published. Required fields are marked *