ਫ੍ਰੈਂਕ ਬੈਨੀਮਾਰਾਮਾ ਦੇ ਪੁੱਤਰ ‘ਤੇ ਲੱਗੇ ਆਸਟ੍ਰੇਲੀਆ ‘ਚ ਘਰੇਲੂ ਹਿੰਸਾ ਦੇ ਦੋਸ਼

ਸਿਡਨੀ – ਫਿਜ਼ੀ ਦੇ ਪ੍ਰਧਾਨ ਮੰਤਰੀ ਫ੍ਰੈਂਕ ਬੈਨੀਮਾਰਾਮਾ ਦੇ ਪੁੱਤਰ ‘ਤੇ ਆਸਟ੍ਰੇਲੀਆ ਵਿਚ ਕਈ ਘਰੇਲੂ ਹਿੰਸਾ ਦੇ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ 36 ਸਾਲਾ ਰਤੂ ਮੇਲੀ ਬੈਨੀਮਾਰਾਮਾ ਨੂੰ 17 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ‘ਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਬਿਨਾਂ ਸਹਿਮਤੀ ਦੇ ਅਤਰੰਗੀ ਤਸਵੀਰਾਂ ਜਾਰੀ ਕਰਨ ਦਾ ਦੋਸ਼ ਹੈ। ਪ੍ਰਧਾਨ ਮੰਤਰੀ ਦੇ ਪੁੱਤਰ ਖ਼ਿਲਾਫ਼ ਦੋਸ਼ ਵੀਰਵਾਰ ਨੂੰ ਉੱਤਰ-ਪੱਛਮੀ ਸਿਡਨੀ ਦੇ ਵਿੰਡਸਰ ਕੋਰਟ ਵਿੱਚ ਸੂਚੀਬੱਧ ਕੀਤੇ ਗਏ ਸਨ।

ਉਸਦੇ ਵਕੀਲ ਨੇ ਕਿਹਾ ਕਿ ਬੈਨੀਮਾਰਾਮਾ ਨੇ ਕੋਈ ਪਟੀਸ਼ਨ ਦਾਖ਼ਲ ਨਹੀਂ ਕੀਤੀ ਹੈ ਪਰ ਉਹ ਕਿਸੇ ਵੀ ਬਚਾਅ ਵਿੱਚ “ਆਪਣੇ ਚੰਗੇ ਚਰਿੱਤਰ ‘ਤੇ ਭਰੋਸਾ ਕਰੇਗਾ”। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਅਪਰਾਧ ਕਥਿਤ ਤੌਰ ‘ਤੇ ਫਰਵਰੀ ਅਤੇ ਮਈ ਦੇ ਵਿਚਕਾਰ ਸਿਡਨੀ ਵਿੱਚ ਹੋਏ ਸਨ। ਪਰ ਇਸ ਮਹੀਨੇ ਦੇ ਸ਼ੁਰੂ ਵਿੱਚ ਰਿਪੋਰਟ ਕੀਤੇ ਜਾਣ ਤੋਂ ਬਾਅਦ ਪੁਲਸ ਵੱਲੋਂ ਬੈਨੀਮਾਰਾਮਾ ਨੂੰ ਪਿਛਲੇ ਹਫ਼ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹਾਲਾਂਕਿ ਬੈਨੀਮਾਰਾਮਾ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ ਅਤੇ ਉਸ ਦੇ ਕੇਸ ਦੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ। ਉਹ ਫ੍ਰੈਂਕ ਬੈਨੀਮਾਰਮਾ ਦਾ ਇਕਲੌਤਾ ਪੁੱਤਰ ਹੈ।

Add a Comment

Your email address will not be published. Required fields are marked *