ਭਾਰਤ 2024 ਟੀ-20 ਵਿਸ਼ਵ ਕੱਪ ਖਿਤਾਬ ਦਾ ਵੱਡਾ ਦਾਅਵੇਦਾਰ : ਰਵੀ ਸ਼ਾਸਤਰੀ

ਮੁੰਬਈ— ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਭਾਰਤ ਨੂੰ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਖਿਤਾਬ ਦਾ ਵੱਡਾ ਦਾਅਵੇਦਾਰ ਦੱਸਦੇ ਹੋਏ ਸੋਮਵਾਰ ਨੂੰ ਇੱਥੇ ਕਿਹਾ ਕਿ ਚੈਂਪੀਅਨ ਬਣਨ ਲਈ ਇਸ ਟੀਮ ਨੂੰ ਆਖਰੀ ਦੋ ਨਾਕਆਊਟ ਮੈਚ ਜਿੱਤਣੇ ਹੋਣਗੇ। ਭਾਰਤੀ ਟੀਮ ਨੂੰ ਵਨਡੇ ਵਿਸ਼ਵ ਕੱਪ ‘ਚ ਸ਼ਾਨਦਾਰ ਮੁਹਿੰਮ ਦੇ ਬਾਅਦ ਫਾਈਨਲ ‘ਚ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਸ਼ਾਸਤਰੀ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ, ‘ਕੁਝ ਵੀ ਆਸਾਨੀ ਨਾਲ ਨਹੀਂ ਮਿਲਦਾ। ਮਹਾਨ ਸਚਿਨ ਤੇਂਦੁਲਕਰ ਨੂੰ ਵੀ ਵਿਸ਼ਵ ਕੱਪ ਜਿੱਤਣ ਲਈ ਛੇ ਵਿਸ਼ਵ ਕੱਪਾਂ ਦਾ ਇੰਤਜ਼ਾਰ ਕਰਨਾ ਪਿਆ ਸੀ। ਤੁਸੀਂ ਵਿਸ਼ਵ ਕੱਪ (ਆਸਾਨੀ ਨਾਲ) ਨਹੀਂ ਜਿੱਤਦੇ, ਵਿਸ਼ਵ ਕੱਪ ਜਿੱਤਣ ਲਈ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਉਸ ਵੱਡੇ ਦਿਨ (ਫਾਈਨਲ) ‘ਤੇ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।

ਉਸ ਨੇ ਕਿਹਾ, ‘ਫਾਈਨਲ ‘ਚ ਪਹੁੰਚਣ ਤੋਂ ਬਾਅਦ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਟੂਰਨਾਮੈਂਟ ‘ਚ ਪਹਿਲਾਂ ਕੀ ਕੀਤਾ ਹੈ।’ ਉਸ ਨੇ ਕਿਹਾ, ‘ਇੱਕ ਵਾਰ ਜਦੋਂ ਤੁਸੀਂ ਸ਼ੁਰੂਆਤੀ ਰੁਕਾਵਟ ਨੂੰ ਪਾਰ ਕਰ ਲੈਂਦੇ ਹੋ, ਤਾਂ ਸਿਰਫ ਚੋਟੀ ਦੀਆਂ ਚਾਰ ਟੀਮਾਂ ਹੁੰਦੀਆਂ ਹਨ ਅਤੇ ਤੁਹਾਨੂੰ ਆਖਰੀ ਦੋ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੁੰਦਾ ਹੈ। ਜੇਕਰ ਤੁਹਾਡਾ ਪ੍ਰਦਰਸ਼ਨ ਉਨ੍ਹਾਂ ਦੋ ਮੈਚਾਂ ਵਿੱਚ ਚੰਗਾ ਰਿਹਾ ਤਾਂ ਤੁਸੀਂ ਚੈਂਪੀਅਨ ਬਣ ਜਾਂਦੇ ਹੋ। ਆਸਟ੍ਰੇਲੀਆ ਨੇ ਵੀ ਅਜਿਹਾ ਹੀ ਕੀਤਾ, ਉਹ ਆਪਣੇ ਪਹਿਲੇ ਦੋ ਮੈਚ ਹਾਰ ਗਏ ਪਰ ਜਦੋਂ ਉਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਸੀ ਤਾਂ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ।

ਇਸ ਸਾਬਕਾ ਭਾਰਤੀ ਆਲਰਾਊਂਡਰ ਨੇ ਕਿਹਾ ਕਿ ਆਉਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤ ਕੋਲ ਕਈ ਨੌਜਵਾਨ ਖਿਡਾਰੀ ਹਨ। ਟੀ-20 ਵਿਸ਼ਵ ਕੱਪ ਦਾ ਆਯੋਜਨ 4 ਜੂਨ ਤੋਂ ਅਮਰੀਕਾ ਅਤੇ ਵੈਸਟਇੰਡੀਜ਼ ‘ਚ ਹੋਵੇਗਾ। ਉਸ ਨੇ ਕਿਹਾ, ‘ਵਨਡੇ ਫਾਰਮੈਟ ‘ਚ ਸ਼ਾਇਦ ਇਹ ਆਸਾਨ ਨਹੀਂ ਹੋਵੇਗਾ ਕਿਉਂਕਿ ਤੁਹਾਨੂੰ ਟੀਮ ਨੂੰ ਦੁਬਾਰਾ ਬਣਾਉਣਾ ਹੋਵੇਗਾ। ਪਰ ਟੀ-20 ਕ੍ਰਿਕਟ (ਵਿਸ਼ਵ ਕੱਪ) ਵਿੱਚ ਭਾਰਤ ਇੱਕ ਗੰਭੀਰ ਚੁਣੌਤੀ ਪੇਸ਼ ਕਰੇਗਾ। ਟੀਮ ਦੇ ਮੁੱਖ ਖਿਡਾਰੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਹੁਣ ਤੁਹਾਡਾ ਧਿਆਨ ਖੇਡ ਦੇ ਛੋਟੇ ਫਾਰਮੈਟ ‘ਤੇ ਹੋਣਾ ਚਾਹੀਦਾ ਹੈ।

Add a Comment

Your email address will not be published. Required fields are marked *