ਰਸ਼ਮਿਕਾ ਤੇ ਕਾਜੋਲ ਤੋਂ ਬਾਅਦ ਹੁਣ ਆਲੀਆ ਭੱਟ ਦੀ ਇਤਰਾਜ਼ਯੋਗ ਫੇਕ ਵੀਡੀਓ ਵਾਇਰਲ
![](http://mehakewattan.com/wp-content/uploads/2023/11/2023_11image_14_05_438101540aliabhatt-ll.jpg)
ਮੁੰਬਈ – ਇਨ੍ਹੀਂ ਦਿਨੀਂ ਡੀਪਫੇਕ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਖ਼ਾਸ ਕਰਕੇ ਵੱਡੇ ਸਿਤਾਰਿਆਂ ਦੀਆਂ। ਕਈ ਸਿਤਾਰੇ ਪਹਿਲਾਂ ਹੀ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਹੁਣ ਆਲੀਆ ਭੱਟ ਦਾ ਲਿਸਟ ’ਚ ਇਕ ਨਵਾਂ ਨਾਂ ਜੁੜ ਗਿਆ ਹੈ। ਆਲੀਆ ਬਾਲੀਵੁੱਡ ਦੀਆਂ ਟਾਪ ਅਦਾਕਾਰਾਂ ’ਚੋਂ ਇਕ ਹੈ ਤੇ ਉਸ ਨਾਲ ਅਜਿਹਾ ਹੋਣਾ ਵੱਡੀ ਗੱਲ ਹੈ। ਇੰਟਰਨੈੱਟ ’ਤੇ ਵਾਇਰਲ ਹੋ ਰਹੀ ਨਵੀਂ ਡੀਪਫੇਕ ਵੀਡੀਓ ’ਚ ਇਕ ਲੜਕੀ ਦਿਖਾਈ ਗਈ ਹੈ, ਜੋ ਬੀ-ਟਾਊਨ ਸਟਾਰ ਆਲੀਆ ਭੱਟ ਵਰਗੀ ਦਿਖਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਕਾਰਨ ਲੋਕਾਂ ’ਚ ਚਿੰਤਾ ਵਧ ਗਈ ਹੈ।
ਵੀਡੀਓ ’ਚ ਇਕ ਕੁੜੀ ਨੀਲੇ ਰੰਗ ਦਾ ਫੁੱਲਾਂ ਵਾਲਾ ਕੋਆਰਡ ਸੈੱਟ ਪਹਿਨ ਕੇ ਕੈਮਰੇ ਵੱਲ ਅਸ਼ਲੀਲ ਇਸ਼ਾਰੇ ਕਰਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਕੋਈ ਦੱਸ ਸਕਦਾ ਹੈ ਕਿ ਵੀਡੀਓ ’ਚ ਨਜ਼ਰ ਆ ਰਹੀ ਕੁੜੀ ਆਲੀਆ ਨਹੀਂ ਹੈ। ਆਲੀਆ ਦਾ ਚਿਹਰਾ ਕਿਸੇ ਹੋਰ ਦੇ ਸਰੀਰ ’ਤੇ ਐਡਿਟ ਕੀਤਾ ਗਿਆ ਹੈ। ਆਲੀਆ ਭੱਟ ਦੀ ਇਹ ਨਵੀਂ ਵੀਡੀਓ ਕਈ ਭਾਰਤੀ ਮਸ਼ਹੂਰ ਹਸਤੀਆਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨ ਤੋਂ ਕੁਝ ਦਿਨ ਬਾਅਦ ਆਈ ਹੈ। ਅਜਿਹਾ ਤਕਨਾਲੋਜੀ ਦੀ ਸ਼ਰੇਆਮ ਦੁਰਵਰਤੋਂ ਕਾਰਨ ਹੋ ਰਿਹਾ ਹੈ, ਜਿਸ ’ਤੇ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਮਸ਼ਹੂਰ ਹਸਤੀਆਂ ’ਚ ਕਈ ਵੱਡੇ ਨਾਂ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਰਸ਼ਮਿਕਾ ਮੰਦਾਨਾ ਨੇ ਇਕ ਡੀਪਫੇਕ ਵੀਡੀਓ ਇੰਟਰਨੈੱਟ ’ਤੇ ਸਾਹਮਣੇ ਆਉਣ ਤੇ ਵਾਇਰਲ ਹੋਣ ਤੋਂ ਬਾਅਦ ਆਪਣੀ ਚਿੰਤਾ ਜ਼ਾਹਿਰ ਕੀਤੀ ਸੀ।