ਰਣਬੀਰ ਕਪੂਰ ਦੀ ‘ਐਨੀਮਲ’ ਫ਼ਿਲਮ ’ਚ 3 ਪੰਜਾਬੀ ਗੀਤ, ‘ਅਰਜਣ ਵੈਲੀ’ਵਾਇਰਲ

1 ਦਸੰਬਰ ਨੂੰ ਰਣਬੀਰ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦਾਨਾ ਤੇ ਅਨਿਲ ਕਪੂਰ ਸਟਾਰਰ ਫ਼ਿਲਮ ‘ਐਨੀਮਲ’ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਸੰਦੀਪ ਰੈੱਡੀ ਵਾਂਗਾ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਅਰਜੁਨ ਰੈੱਡੀ’ ਤੇ ‘ਕਬੀਰ ਸਿੰਘ’ ਵਰਗੀਆਂ ਫ਼ਿਲਮਾਂ ਡਾਇਰੈਕਟ ਕਰ ਚੁੱਕੇ ਹਨ।

ਹਾਲ ਹੀ ’ਚ ਫ਼ਿਲਮ ਦਾ ਟਰੇਲਰ ਰਿਲੀਜ਼ ਕਰਨ ਤੋਂ ਬਾਅਦ ਇਸ ਦੀ ਫੁੱਲ ਐਲਬਮ ਰਿਲੀਜ਼ ਕੀਤੀ ਗਈ ਹੈ। ਇਸ ਐਲਬਮ ’ਚ ਕੁਲ 8 ਗੀਤ ਹਨ, ਜਿਨ੍ਹਾਂ ’ਚ 3 ਪੰਜਾਬੀ ਗੀਤ ਸੁਣਨ ਨੂੰ ਮਿਲ ਰਹੇ ਹਨ। ਫ਼ਿਲਮ ਦਾ ਗੀਤ ‘ਅਰਜਣ ਵੈਲੀ’ ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਥੋੜ੍ਹੇ ਦਿਨਾਂ ’ਚ ਹੀ ਇਹ ਰੱਜ ਕੇ ਵਾਇਰਲ ਹੋ ਰਿਹਾ ਹੈ। ਇਸ ਗੀਤ ਨੂੰ ਲਿਖਿਆ ਤੇ ਗਾਇਆ ਭੁਪਿੰਦਰ ਬੱਬਲ ਨੇ ਹੈ, ਜਦਕਿ ਸੰਗੀਤ ਮਨਨ ਭਾਰਦਵਾਜ ਨੇ ਦਿੱਤਾ ਹੈ।

ਫ਼ਿਲਮ ਦਾ ਦੂਜਾ ਪੰਜਾਬੀ ਗੀਤ ‘ਸਾਰੀ ਦੁਨੀਆ ਜਲਾ ਦੇਂਗੇ’ ਹੈ। ਇਹ ਗੀਤ ਪੰਜਾਬੀ ਤੇ ਹਿੰਦੀ ਮਿਕਸ ਬਣਾਇਆ ਗਿਆ ਹੈ। ਗੀਤ ਨੂੰ ਬੀ ਪਰਾਕ ਨੇ ਆਵਾਜ਼ ਦਿੱਤੀ ਹੈ, ਜਦਕਿ ਇਸ ਦੇ ਬੋਲ ਜਾਨੀ ਵਲੋਂ ਲਿਖੇ ਗਏ ਹਨ। ਇਸ ਗੀਤ ਦਾ ਸੰਗੀਤ ਮੀਰ ਦੇਸਾਈ, ਗੌਰਵ ਦੇਵ ਤੇ ਕਾਰਤਿਕ ਦੇਵ ਨੇ ਤਿਆਰ ਕੀਤਾ ਹੈ। ਫ਼ਿਲਮ ’ਚੋਂ ਤੀਜਾ ਪੰਜਾਬੀ ਗੀਤ ‘ਹੈਵਾਨ’ ਹੈ। ਇਹ ਇਕ ਫੁੱਲ ਪੰਜਾਬੀ ਗੀਤ ਹੈ, ਜੋ ਦੇਸੀ ਅਹਿਸਾਸ ਦਿੰਦਾ ਹੈ। ਇਸ ਗੀਤ ਨੂੰ ਲਿਖਿਆ, ਗਾਇਆ ਤੇ ਸੰਗੀਤ ਆਸ਼ਿਮ ਕੇਮਸਨ ਨੇ ਦਿੱਤਾ ਹੈ।

Add a Comment

Your email address will not be published. Required fields are marked *