ਫ਼ੋਨ ‘ਤੇ ਔਰਤ ਦੇ ਲਹਿਜ਼ੇ ਦੀ ਨਕਲ ਕਰਨਾ ਬ੍ਰਿਟੇਨ ਦੇ ਪੁਲਸ ਵਾਲੇ ਨੂੰ ਪੈ ਗਿਆ ਭਾਰੀ

ਬ੍ਰਿਟੇਨ ‘ਚ ਇਕ ਪੁਲਸ ਅਧਿਕਾਰੀ ਨੂੰ ਇਕ ਔਰਤ ਦੇ ਲਹਿਜ਼ੇ ਦੀ ਨਕਲ ਕਰਨਾ ਮਹਿੰਗਾ ਪੈ ਗਿਆ। ਜਾਣਕਾਰੀ ਮੁਤਾਬਕ ਭਾਰਤੀ ਲਹਿਜ਼ੇ ਦੀ ਨਕਲ ਕਰਨ ਵਾਲੇ ਪੁਲਸ ਕਾਂਸਟੇਬਲ ਪੈਟ੍ਰਿਕ ਹੈਰਿਸਨ ਨੂੰ ਦੁਰਵਿਹਾਰ ਦਾ ਦੋਸ਼ੀ ਠਹਿਰਾਇਆ ਗਿਆ ਹੈ। ਔਰਤ ਨੇ ਨਵੰਬਰ 2022 ਵਿੱਚ ਨਫ਼ਰਤੀ ਅਪਰਾਧ ਦੀ ਘਟਨਾ ਦੀ ਸ਼ਿਕਾਇਤ ਕਰਨ ਲਈ ਫ਼ੋਨ ਕੀਤਾ ਸੀ। ਪੁਲਸ ਕਰਮਚਾਰੀ ਨੇ ਦੁਰਵਿਹਾਰ ਪੈਨਲ ਦੇ ਫੈਸਲੇ ਤੋਂ ਪਹਿਲਾਂ ਵੈਸਟ ਯੌਰਕਸ਼ਾਇਰ ਪੁਲਸ ਤੋਂ ਅਸਤੀਫਾ ਦੇ ਦਿੱਤਾ ਹੈ। ਪੈਨਲ ਨੇ ਕਿਹਾ ਕਿ ਹੈਰੀਸਨ ਅਤੇ ਔਰਤ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਤੋਂ ਬਾਅਦ ਹੈਰੀਸਨ ਨੇ ਕਾਲਰ ਦੁਆਰਾ ਵਰਤੇ ਗਏ ਕੁਝ ਵਾਕਾਂਸ਼ਾਂ ਦੀ ਨਕਲ ਕੀਤੀ ਸੀ।

ਔਰਤ ਨੇ ਇਨ੍ਹਾਂ ਗੱਲਾਂ ਨੂੰ ਸੁਣਿਆ ਤੇ ਇਸਲਾਮੋਫੋਬੀਆ ਨਿਗਰਾਨੀ ਸਮੂਹ ‘ਟੈੱਲ ਮਾਮਾ’ ਨੂੰ ਮਾਮਲੇ ਦੀ ਸੂਚਨਾ ਦਿੱਤੀ। ਹੈਰਿਸਨ ਨੇ ਆਪਣੇ ਵਿਵਹਾਰ ਨੂੰ ਗ਼ਲਤ ਮੰਨ ਲਿਆ ਹੈ ਤੇ ਇਸੇ ਕਾਰਨ ਉਸ ਨੇ ਅਸਤੀਫ਼ਾ ਦਿੱਤਾ ਹੈ। ਪੈਨਲ ਦੀ ਮੁਖੀ ਕੈਥਰੀਨ ਵੁਡ ਨੇ ਕਿਹਾ ਕਿ ਜੇਕਰ ਹੈਰਿਸਨ ਨੇ ਅਸਤੀਫਾ ਨਾ ਦਿੱਤਾ ਹੁੰਦਾ ਤਾਂ ਉਸ ਨੂੰ ਵਿਭਾਗ ‘ਚੋਂ ਕੱਢ ਦਿੱਤਾ ਜਾਂਦਾ। ਹੈਰਿਸਨ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ ਦਾ ਪਛਤਾਵਾ ਹੈ ਤੇ ਉਸ ਨੇ ਔਰਤ ਨੂੰ ਮਿਲ ਕੇ ਵਿਅਕਤੀਗਤ ਤੌਰ ‘ਤੇ ਮਾਫੀ ਮੰਗਣ ਦੀ ਵੀ ਬੇਨਤੀ ਕੀਤੀ ਸੀ। 

Add a Comment

Your email address will not be published. Required fields are marked *