ਪਾਕਿਸਤਾਨ ‘ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਯੂਨੁਸ ਖ਼ਾਨ ਦਾ ਗੋਲੀਆਂ ਮਾਰ ਕੇ ਕਤਲ

ਕਰਾਚੀ – ਅੱਤਵਾਦੀਆਂ ਦੇ ਕਤਲਾਂ ਦਾ ਸਿਲਸਿਲਾ ਪਿਛਲੇ ਕੁਝ ਸਮੇਂ ਤੋਂ ਜਾਰੀ ਹੈ। ਹੁਣ ਪਾਕਿਸਤਾਨ ‘ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਯੂਨਸ ਖਾਨ ਦਾ ਗੋਲੀ ਮਾਰ ਕਤਲ ਕਰ ਦਿੱਤਾ ਗਿਆ ਹੈ। ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਅੱਤਵਾਦੀ ਯੂਨਸ ਖਾਨ ਜੈਸ਼-ਏ-ਮੁਹੰਮਦ ਲਈ ਭਰਤੀਆਂ ਕਰਨ ਦਾ ਕੰਮ ਕਰਦਾ ਸੀ। ਇਸ ਤੋਂ ਪਹਿਲਾਂ ਅੱਤਵਾਦੀ ਮੌਲਾਨਾ ਰਹੀਮਉੱਲਾ ਤਾਰਿਕ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਦਾ ਵੀ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ ਸੀ। ਉਹ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਸੀ ਅਤੇ ਮੌਲਾਨਾ ਮਸੂਦ ਅਜ਼ਹਰ ਦਾ ਕਰੀਬੀ ਸੀ। ਉਹ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਸੀ।

ਭਾਰਤ ਦੇ ਦੁਸ਼ਮਣ ਲਸ਼ਕਰ-ਏ-ਤੋਇਬਾ ਦੇ ਸਾਬਕਾ ਕਮਾਂਡਰ ਅਕਰਮ ਖਾਨ ਨੂੰ ਵੀ ਪਹਿਲਾਂ ਬਾਜੌਰ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ। ਉਸਨੂੰ ਅਕਰਮ ਗਾਜ਼ੀ ਵੀ ਕਿਹਾ ਜਾਂਦਾ ਸੀ। ਅਕਰਮ ਨੇ 2018 ਤੋਂ 2020 ਤੱਕ ਲਸ਼ਕਰ ਵਿੱਚ ਭਰਤੀ ਦਾ ਕੰਮ ਕੀਤਾ ਸੀ। ਉਸ ਨੇ ਭਾਰਤ ਵਿਰੁੱਧ ਵੀ ਜ਼ਹਿਰ ਉਗਲਿਆ ਸੀ।

ਜ਼ਿਕਰਯੋਗ ਹੈ ਕਿ ਅੱਤਵਾਦੀਆਂ ਦੇ ਕਤਲਾਂ ਦਾ ਸਿਲਸਿਲਾ ਪਿਛਲੇ ਕੁਝ ਸਮੇਂ ਤੋਂ ਜਾਰੀ ਹੈ। ਇਸ ਤੋਂ ਪਹਿਲਾਂ ਵੀ ਮੁਫਤੀ ਕੈਸਰ ਫਾਰੂਕ, ਖਾਲਿਸਤਾਨੀ ਅੱਤਵਾਦੀ ਪਰਮਜੀਤ ਸਿੰਘ ਪੰਜਵੜ, ਏਜਾਜ਼ ਅਹਿਮਦ ਅਹੰਗਰ, ਬਸ਼ੀਰ ਅਹਿਮਦ ਪੀਰ, ਸ਼ਾਹਿਦ ਲਤੀਫ ਅਤੇ ਸਈਦ ਖਾਲਿਦ ਰਜ਼ਾ ਵਰਗੇ ਅੱਤਵਾਦੀਆਂ ਨੂੰ ਅਣਪਛਾਤੇ ਹਮਲਾਵਰਾਂ ਨੇ ਮਾਰ ਦਿੱਤਾ ਸੀ। 

Add a Comment

Your email address will not be published. Required fields are marked *