ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰੇਨ ਬਫੇ ਨੇ ਭਾਰਤੀ ਕੰਪਨੀ ’ਚ ਵੇਚੀ ਹਿੱਸੇਦਾਰੀ

ਨਵੀਂ ਦਿੱਲੀ – ਦੁਨੀਆ ਦੇ ਮਸ਼ਹੂਰ ਨਿਵੇਸ਼ਕ ਵਾਰੇਨ ਬਫੇ ਦੀ ਕੰਪਨੀ ਬਰਕਸ਼ਾਇਰ ਹੈਥਵੇਅ ਨੇ ਆਪਣੀ ਪੂਰੀ ਹਿੱਸੇਦਾਰੀ ਵੇਚ ਦਿੱਤੀ ਹੈ। ਸ਼ੁੱਕਰਵਾਰ ਨੂੰ ਬਰਕਸ਼ਾਇਰ ਹੈਥਵੇ ਨੇ 1.56 ਕਰੋੜ ਸ਼ੇਅਰ (2.5 ਫੀਸਦੀ ਹਿੱਸੇਦਾਰੀ) ਕਰੀਬ 1,370 ਕਰੋੜ ਰੁਪਏ ’ਚ 877.29 ਰੁਪਏ ਪ੍ਰਤੀ ਸ਼ੇਅਰ ਦੇ ਭਾਅ ’ਤੇ ਵੇਚ ਦਿੱਤੀ ਹੈ। ਇਸ ਨਿਵੇਸ਼ ’ਤੇ ਵਾਰੇਨ ਬਫੇ ਦੀ ਕੰਪਨੀ ਨੂੰ ਕਰੀਬ 800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਪੇਅ. ਟੀ. ਐੱਮ. ਵਿਚ ਬਰਕਸ਼ਾਇਰ ਨੇ ਬਲਾਕ ਡੀਲ ਰਾਹੀਂ ਪੂਰੀ 2.46 ਫੀਸਦੀ ਹਿੱਸੇਦਾਰੀ 1,369 ਕਰੋੜ ਰੁਪਏ ’ਚ ਵੇਚੀ ਹੈ ਜਦ ਕਿ ਬਰਕਸ਼ਾਇਰ ਹੈਥਵੇ ਨੇ ਪੇਅ. ਟੀ. ਐੱਮ. ਵਿਚ ਸਤੰਬਰ 2018 ਵਿਚ 2200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਵਾਰੇਨ ਬਫੇ ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਹਨ। ਉਨ੍ਹਾਂ ਨੇ ਪਹਿਲੀ ਵਾਰ ਕਿਸੇ ਭਾਰਤੀ ਕੰਪਨੀ ਵਿਚ ਪੈਸਾ ਲਗਾਇਆ ਸੀ।

ਸ਼ੇਅਰ ਬਾਜ਼ਾਰ ਦੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਵਨ-97 ਕਮਿਊਨੀਕੇਸ਼ਨਸ ਦੇ 1.56 ਕਰੋੜ ਸ਼ੇਅਰਾਂ ਦੀ ਬਲਾਕ ਡੀਲ ਹੋਈ। ਡੀਲ ਦੀ ਵੈਲਿਊ ਕਰੀਬ 1,369 ਕਰੋੜ ਰੁਪਏ ਹੈ, ਜਿੰਨੇ ਵੀ ਸ਼ੇਅਰਾਂ ਦੀ ਬਲਾਕ ਡੀਲ ਰਾਹੀਂ ਟ੍ਰੇਡਿੰਗ ਹੋਈ ਹੈ, ਉਹ ਕੰਪਨੀ ਦੇ ਕੁੱਲ ਸ਼ੇਅਰ ਦਾ 2.46 ਫੀਸਦੀ ਹੈ।

ਇਸ ਤੋਂ ਪਹਿਲਾਂ ਵੀ ਸਟਾਕ ਫੋਕਸ ’ਚ ਸੀ ਜਦੋਂ ਰਿਜ਼ਰਵ ਬੈਂਕ ਨੇ ਕੰਜਿਊਮਰ ਲੋਨ ਨੂੰ ਲੈ ਕੇ ਨਿਯਮਾਂ ਨੂੰ ਸਖਤ ਕੀਤਾ ਸੀ। ਸੀ. ਐੱਲ. ਐੱਸ. ਏ. ਮੁਤਾਬਕ ਨਿਯਮਾਂ ਨੂੰ ਸਖਤ ਕਰਨ ਦਾ ਅਸਰ ਪੇਅ. ਟੀ. ਐੱਮ. ਵਰਗੀਆਂ ਫਿਨਟੈੱਕ ਇੰਟਰਮੀਡੀਏਟ ’ਤੇ ਦੇਖਣ ਨੂੰ ਮਿਲੇਗਾ। ਹਾਲਾਂਕਿ ਇਹ ਅਸਰ ਇਕ ਹੱਦ ਤੋਂ ਜ਼ਿਆਦਾ ਨਹੀਂ ਹੋਵੇਗਾ।

Add a Comment

Your email address will not be published. Required fields are marked *