ਭਾਰਤੀ ਟੀਮ ਦੇ ਨਵੇਂ ਕੋਚ ਨੂੰ ਲੈ ਕੇ ਦ੍ਰਾਵਿੜ ਤੇ BCCI ਵਿਚਾਲੇ ਹੋਈ ਚਰਚਾ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਉੱਚ ਅਧਿਕਾਰੀਆਂ ਨੇ ਮੁੱਖ ਕੋਚ ਵਜੋਂ ਰਾਹੁਲ ਦ੍ਰਾਵਿੜ ਦੀ ਭੂਮਿਕਾ ਦੀਆਂ ਸੰਭਾਵਨਾਵਾਂ ‘ਤੇ ਉਨ੍ਹਾਂ ਨਾਲ ਡੂੰਘਾਈ ਨਾਲ ਗੱਲਬਾਤ ਕੀਤੀ, ਪਰ ਬੋਰਡ ਟੀ-20 ਵਿਸ਼ਵ ਕੱਪ 2024 ਨੂੰ ਧਿਆਨ ਵਿਚ ਰੱਖਦੇ ਹੋਏ ਕਿਸੇ ਨਵੇਂ ਵਿਅਕਤੀ ਨੂੰ ਜ਼ਿੰਮੇਵਾਰੀ ਸੌਂਪਣ ‘ਤੇ ਵਿਚਾਰ ਕਰ ਰਿਹਾ ਹੈ। ਬੋਰਡ ਜਿਸ ਵਿਅਕਤੀ ਦੇ ਨਾਂ ‘ਤੇ ਵਿਚਾਰ ਕਰ ਰਿਹਾ ਹੈ, ਉਹ ਹੈ ਐੱਨ.ਸੀ.ਏ. (ਰਾਸ਼ਟਰੀ ਕ੍ਰਿਕਟ ਅਕੈਡਮੀ) ਦੇ ਡਾਇਰੈਕਟਰ ਵੀ.ਵੀ.ਐੱਸ. ਲਕਸ਼ਮਣ। ਭਾਰਤ ਦੇ ਮੁੱਖ ਕੋਚ ਵਜੋਂ ਦ੍ਰਾਵਿੜ ਦਾ ਦੋ ਸਾਲ ਦਾ ਕਰਾਰ ਹਾਲ ਹੀ ਵਿਚ ਵਿਸ਼ਵ ਕੱਪ ਫਾਈਨਲ ਦੇ ਦਿਨ ਖ਼ਤਮ ਹੋ ਗਿਆ ਸੀ। ਉਦੋਂ ਤੋਂ ਹੀ ਦ੍ਰਾਵਿੜ ਦੇ ਭਵਿੱਖ ਨੂੰ ਲੈ ਕੇ ਲਗਾਤਾਰ ਬਹਿਸ ਹੋ ਰਹੀ ਹੈ।

ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਪੀ.ਟੀ.ਆਈ. ਨੂੰ ਦੱਸਿਆ, “ਰਾਹੁਲ ਅਤੇ ਬੀ.ਸੀ.ਸੀ.ਆਈ. ਨੇ ਮੌਜੂਦਾ ਸਥਿਤੀ ‘ਤੇ ਚਰਚਾ ਕੀਤੀ। ਅਸੀਂ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕਰਾਂਗੇ। ਵੈਸੇ ਹਰ ਕੋਈ ਮਹਿਸੂਸ ਕਰਦਾ ਹੈ ਕਿ ਟੀ-20 ਵਿਸ਼ਵ ਕੱਪ ਸੱਤ-ਅੱਠ ਮਹੀਨਿਆਂ ਵਿਚ ਹੋਣ ਵਾਲਾ ਹੈ, ਇਸ ਲਈ ਨਵੇਂ ਕੋਚ ਲਈ ਆ ਕੇ ਟੀਮ ਬਣਾਉਣ ਅਤੇ ਇਕ ਪ੍ਰਕਿਰਿਆ ਤੈਅ ਕਰਨ ਵਿਚ ਸਮਾਂ ਲੱਗੇਗਾ। ਉਹ (ਦ੍ਰਾਵਿੜ) ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹੈ।” ਅਧਿਕਾਰੀ ਨੇ ਕਿਹਾ ਕਿ ਸਾਰੇ ਪਹਿਲੂਆਂ ਨੂੰ ਪੂਰੀ ਤਰ੍ਹਾਂ ਵਿਚਾਰਨ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ, ”ਅਸੀਂ ਇਸ ਗੱਲ ‘ਤੇ ਵੀ ਚਰਚਾ ਕਰ ਰਹੇ ਹਾਂ ਕਿ ਮੌਜੂਦਾ ਕੋਚ ਅਤੇ ਕਪਤਾਨ ਦੇ ਸੁਮੇਲ ਦੀ ਟੀ-20 ਵਿਸ਼ਵ ਕੱਪ ‘ਚ ਜ਼ਰੂਰਤ ਹੋਵੇਗੀ ਜਾਂ ਨਹੀਂ। ਅਸੀਂ ਜਲਦੀ ਹੀ ਕਿਸੇ ਫੈਸਲੇ ‘ਤੇ ਪਹੁੰਚਣ ਦੀ ਉਮੀਦ ਕਰ ਰਹੇ ਹਾਂ ਤਾਂ ਜੋ ਚੀਜ਼ਾਂ ਹੋਰ ਸਪੱਸ਼ਟ ਹੋ ਸਕਣ। 

Add a Comment

Your email address will not be published. Required fields are marked *