ਜ਼ੀ ਸਟੂਡੀਓਜ਼ ਨੇ ਸਰਵਾਈਵਲ ਥ੍ਰਿਲਰ ‘ਜ਼ੋਰਮ’ ਦਾ ਟ੍ਰੇਲਰ ਕੀਤਾ ਰਿਲੀਜ਼

ਮੁੰਬਈ – ਜ਼ੀ ਸਟੂਡੀਓਜ਼ ਮਾਖੀਜਾ ਫਿਲਮਜ਼ ਦੇ ਸਹਿਯੋਗ ਨਾਲ ‘ਜ਼ੋਰਮ’ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਮੇਕਸ ਨੇ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਅਭਿਨੇਤਾ ਮਨੋਜ ਬਾਜਪਾਈ, ਮੁਹੰਮਦ ਜ਼ੀਸ਼ਾਨ ਅਯੂਬ ਅਤੇ ਸਮਿਤਾ ਤਾਂਬੇ ਦੀਆਂ ਭੂਮਿਕਾ ਵਾਲੀ ਇਹ ਸਰਵਾਈਵਲ ਥ੍ਰਿਲਰ 8 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਮਨੋਜ ਇਕ ਅਜਿਹੇ ਪਿਤਾ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਆਪਣੇ ਬੱਚੇ ਨੂੰ ਆਪਣੇ ਅੱਗੇ ਬੰਨ੍ਹ ਕੇ ਭੱਜ ਰਿਹਾ ਹੈ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਜ਼ੀ ਸਟੂਡੀਓਜ਼ ਦੇ ਸੀ. ਬੀ. ਓ. ਸ਼ਾਰਿਕ ਪਟੇਲ ਦਾ ਕਹਿਣਾ ਹੈ, ‘ਜ਼ੋਰਮ’ ਜੋ ਬਹੁਤ ਹੀ ਮਨੋਰੰਜਕ ਸਫ਼ਰ ਹੈ, ਉਹ ਵਾਕਈ ਕਮਾਲ ਹੈ, ਜੋ ਯਥਾਰਥਵਾਦ ਦਾ ਸੁਮੇਲ ਹੈ। ਸਾਨੂੰ ਆਪਣੀ ਰਚਨਾ ’ਤੇ ਸੱਚਮੁੱਚ ਮਾਣ ਹੈ।’ 

ਲੇਖਕ-ਨਿਰਦੇਸ਼ਕ ਦੇਵਾਸ਼ੀਸ਼ ਮਖੀਜਾ ਨੇ ਕਿਹਾ, ‘ਇਸ ਸਰਵਾਈਵਲ ਥ੍ਰਿਲਰ ਡਰਾਮਾ ਵਿਚ ਹਿਊਮਨ ਡੈਪਥ ਅਤੇ ਕਈ ਮੁਸ਼ਕਿਲਾਂ ਹੋਣ ਦੇ ਬਾਵਜੂਦ ਜੀਵਨ ਦੀ ਖੋਜ ਨੂੰ ਉਜਾਗਰ ਕੀਤਾ ਗਿਆ ਹੈ। ਮਾਖੀਜਾ ਫਿਲਮ ਵਿਚ ਨਿਰਮਾਤਾ ਅਨੁਪਮਾ ਬੋਸ ਤੇ ਪੂਰੀ ਸ਼ਾਨਦਾਰ, ਨਿਡਰ ਟੀਮ ਅਤੇ ਕਲਾਕਾਰਾਂ ਨੇ ਕੰਮ ਕੀਤਾ ਹੈ।

Add a Comment

Your email address will not be published. Required fields are marked *