‘ਪੰਡਿਆ ਸਟੋਰ’ ’ਚ ਪ੍ਰਿਆਂਸ਼ੀ ਯਾਦਵ ਸ਼ੋਅ ’ਚ ਨਿਭਾਵੇਗੀ ਮੁੱਖ ਭੂਮਿਕਾ

ਮੁੰਬਈ – ਸਟਾਰ ਪਲੱਸ ਦੇ ਸ਼ੋਅ ‘ਪੰਡਿਆ ਸਟੋਰ’ ਆਪਣੇ ਮਨੋਰੰਜਕ ਕਥਾਨਕ ਤੇ ਦਿਲਚਸਪ ਮੋੜਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ। ਸ਼ੋਅ ਹੁਣ ਜਨਰੇਸ਼ਨ ਲੀਪ ਲੈਣ ਜਾ ਰਿਹਾ ਹੈ। ਪ੍ਰਿਆਂਸ਼ੀ ਯਾਦਵ ਸ਼ੋਅ ’ਚ ਨਵੀਂ ਮੁੱਖ ਭੂਮਿਕਾ ਨਿਭਾਏਗੀ। ਨਿਰਮਾਤਾਵਾਂ ਨੇ ਜਨਰੇਸ਼ਨ ਲੀਪ ਦਾ ਪ੍ਰੋਮੋ ਜਾਰੀ ਕੀਤਾ ਹੈ।

ਸ਼ੋਅ ’ਚ ਨਤਾਸ਼ਾ ਦਾ ਕਿਰਦਾਰ ਨਿਭਾਉਣ ਲਈ ਤਿਆਰ ਅਦਾਕਾਰਾ ਪ੍ਰਿਆਂਸ਼ੀ ਯਾਦਵ ਦਾ ਕਹਿਣਾ ਹੈ, ‘‘ਮੈਂ ਸ਼ੋਅ ‘ਪੰਡਿਆ ਸਟੋਰ’ ਦਾ ਹਿੱਸਾ ਬਣਨ ਲਈ ਬੇਹੱਦ ਉਤਸ਼ਾਹਿਤ ਹਾਂ। ਪਿੱਛੇ ਛੱਡੀ ਗਈ ਵਿਰਾਸਤ ਨੂੰ ਕਾਇਮ ਰੱਖਣ ਲਈ ਮੈਂ ਆਪਣਾ ਬੈਸਟ ਦੇਵਾਂਗੀ।’’ਸ਼ੋਅ ਸਫੀਅਰ ਆਰੀਜਨਸ ਵਲੋਂ ਤਿਆਰ ਕੀਤਾ ਗਿਆ ਹੈ ਤੇ ਇਹ 25 ਜੁਲਾਈ ਨੂੰ ਸ਼ਾਮ 7:30 ਵਜੇ ਇਕ ਨਵਾਂ ਸਫ਼ਰ ਸ਼ੁਰੂ ਕਰੇਗਾ।

Add a Comment

Your email address will not be published. Required fields are marked *