ਚੀਨ ‘ਚ ਫ਼ੈਲੀ ਭੇਤਭਰੀ ਬੀਮਾਰੀ ਕਾਰਨ ਅਲਰਟ ‘ਤੇ ਭਾਰਤ

ਚੀਨ ‘ਚ ਫੈਲੀ ਰਹੱਸਮਈ ਬੀਮਾਰੀ ਨੇ ਇਕ ਵਾਰ ਫਿਰ ਦੁਨੀਆ ਭਰ ਦੇ ਵਿਗਿਆਨੀਆਂ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਮਾਈਕੋਪਲਾਜ਼ਮਾ ਨਿਮੋਨੀਆ ਅਤੇ ਇਨਫਲੂਐਂਜ਼ਾ ਫਲੂ ਦੇ ਰਹੱਸਮਈ ਲੱਛਣ ਚੀਨ ਦੇ ਲੋਕਾਂ ਖਾਸ ਕਰਕੇ ਬੱਚਿਆਂ ਵਿੱਚ ਪਾਏ ਜਾ ਰਹੇ ਹਨ। ਭਾਰਤ ਸਰਕਾਰ ਚੀਨ ਵਿੱਚ ਫੈਲ ਰਹੇ ਇਸ ਸੰਕਰਮਣ ਨੂੰ ਲੈ ਕੇ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ ਅਤੇ ਜ਼ਰੂਰੀ ਕਦਮ ਚੁੱਕ ਰਹੀ ਹੈ।

ਇਸ ਪ੍ਰਕੋਪ ਬਾਰੇ ਪੁੱਛੇ ਜਾਣ ‘ਤੇ ਕੇਂਦਰੀ ਸਿਹਤ ਮੰਤਰੀ ਮਾਂਡਵੀਆ ਨੇ ਪੱਤਰਕਾਰਾਂ ਨੂੰ ਕਿਹਾ, “ਸਰਕਾਰ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ। ਆਈ.ਸੀ.ਐੱਮ.ਆਰ. ਅਤੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਚੀਨ ਵਿਚ ਨਿਮੋਨੀਆ ਦੇ ਵੱਧ ਰਹੇ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।” ਉਹ ‘ਵਿਕਾਸ ਭਾਰਤ ਸੰਕਲਪ ਯਾਤਰਾ’ ਦੀ ਸ਼ੁਰੂਆਤ ਕਰਨ ਲਈ ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਵਿਚ ਪਹੁੰਚੇ ਸਨ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਭਾਰਤ ਚੀਨ ਵਿਚ ਮੌਜੂਦਾ ਇਨਫਲੂਐਂਜ਼ਾ ਸਥਿਤੀ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਐਮਰਜੈਂਸੀ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚੀਨੀ ਬੱਚਿਆਂ ਵਿਚ H9N2 ਦੇ ਪ੍ਰਕੋਪ ਅਤੇ ਉਨ੍ਹਾਂ ਦੇ ਸਾਹ ਦੀਆਂ ਵੱਖ-ਵੱਖ ਬਿਮਾਰੀਆਂ ਦੀਆਂ ਘਟਨਾਵਾਂ ‘ਤੇ ਨਜ਼ਰ ਰੱਖ ਰਹੀ ਹੈ। 

ਉੱਥੇ ਹੀ ਇਸ ਦੇ ਦੱਖਣੀ ਅਤੇ ਉੱਤਰੀ ਪ੍ਰਾਂਤਾਂ ਵਿਚ ਲੋਕਾਂ, ਖਾਸ ਕਰਕੇ ਬੱਚਿਆਂ ਵਿਚ ਮਾਈਕੋਪਲਾਜ਼ਮਾ ਨਿਮੋਨੀਆ ਅਤੇ ਫਲੂ ਦੇ ਵਧ ਰਹੇ ਮਾਮਲਿਆਂ ਬਾਰੇ ਵਿਸ਼ਵਵਿਆਪੀ ਚਿੰਤਾਵਾਂ ਦੇ ਵਿਚਕਾਰ, ਚੀਨ ਨੇ ਦਾਅਵਾ ਕੀਤਾ ਹੈ ਕਿ ਮੌਸਮੀ ਬਿਮਾਰੀ ਤੋਂ ਇਲਾਵਾ ਕੋਈ ਵੀ ਅਸਾਧਾਰਨ ਜਾਂ ਨਵਾਂ ਜਰਾਸੀਮ ਕਾਰਨ ਨਹੀਂ ਪਾਇਆ ਗਿਆ ਹੈ।

Add a Comment

Your email address will not be published. Required fields are marked *