ਸ਼ਾਸਨ ਨਹੀਂ, ਚੋਣ ਪ੍ਰਚਾਰ ਮੋਦੀ ਦਾ ਪਸੰਦੀਦਾ ਕੰਮ: ਕਾਂਗਰਸ

ਨਵੀਂ ਦਿੱਲੀ:ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਦਾ ਪਸੰਦੀਦਾ ਕੰਮ ‘ਸ਼ਾਸਨ’ ਨਹੀਂ, ‘ਚੋਣ ਪ੍ਰਚਾਰ’ ਹੈ। ਪਾਰਟੀ ਨੇ ਸੋਸ਼ਲ ਮੀਡੀਆ ਮੰਚਾਂ ’ਤੇ ਵਾਇਰਲ ਵੀਡੀਓ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਭਾਜਪਾ ਦੇ ਬਾਗ਼ੀ ਆਗੂ ’ਤੇ ਹਿਮਾਚਲ ਪ੍ਰਦੇਸ਼ ਅਸੈਂਬਲੀ ਚੋਣ ਨਾ ਲੜਨ ਲਈ ‘ਦਬਾਅ’ ਪਾਉਣ ਦਾ ਦੋਸ਼ ਲਾਇਆ ਹੈ। ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਿਰਪੱਖ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕਥਿਤ ‘ਆਪਣੀ ਤਾਕਤ ਦੀ ਦੁਰਵਰਤੋਂ’ ਕਰ ਰਹੇ ਹਨ। ਕਾਂਗਰਸ ਤਰਜਮਾਨ ਅਭਿਸ਼ੇਕ ਮਨੂ ਸਿੰਘਵੀ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਬਾਗੀ ਆਗੂ ਕ੍ਰਿਪਾਲ ਪਰਮਾਰ ਨਾਲ ਗੱਲਬਾਤ ਦੀ ਇਸ ਵੀਡੀਓ ਵਿੱਚ ਮੋਦੀ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਸਿੰਘਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਫੋਨ ’ਤੇ ਬਾਗ਼ੀ ਆਗੂ ਨੂੰ ਕਾਂਗੜਾ ਜ਼ਿਲ੍ਹੇ ਦੀ ਫ਼ਤਹਿਪੁਰ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਨਾ ਲੜਨ ਲਈ ‘ਦਬਾਅ’ ਪਾਉਂਦੇ ਤੇ ‘ਭਾਵਾਤਮਕ ਰੂਪ ’ਚ ਬਲੈਕਮੇਲ’ ਕਰਦੇ ਸੁਣਦੇ ਹਨ। ਇਥੇ ਪਾਰਟੀ ਹੈੱਡਕੁਆਰਟਰ ’ਤੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਸਿੰਘਵੀ ਨੇ ਦਾਅਵਾ ਕੀਤਾ ਕਿ ਇਸ ਵਾਇਰਲ ਵੀਡੀਓ ਵਿਚਲੀ ਗੱਲਬਾਤ ਤੋਂ ਸਾਫ਼ ਹੈ ਕਿ ਪ੍ਰਧਾਨ ਮੰਤਰੀ ਦੀ ਤਰਜੀਹੀ ਸੂਚੀ ਸਮੱਸਿਆ ਵਾਲੀ ਹੈ।

Add a Comment

Your email address will not be published. Required fields are marked *